ਅਫਗਾਨਿਸਤਾਨ ’ਤੇ ਪਾਕਿਸਤਾਨੀ ਹਵਾਈ ਹਮਲੇ ’ਚ 3 ਬੱਚਿਆਂ ਸਣੇ 8 ਮਰੇ

0
145

ਇਸਲਾਮਾਬਾਦ : ਪਾਕਿਸਤਾਨ ਦੇ ਗੜਬੜਜ਼ਦਾ ਸ਼ਹਿਰਾਂ ’ਚ ਹਾਲ ਹੀ ’ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਦੋਵਾਂ ਗੁਆਂਢੀ ਮੁਲਕਾਂ ਵਿਚਾਲੇ ਸ਼ਬਦੀ ਜੰਗ ਦੌਰਾਨ ਪਾਕਿਸਤਾਨ ਨੇ ਸੋਮਵਾਰ ਅਫਗਾਨਿਸਤਾਨ ਦੇ ਅੰਦਰੂਨੀ ਇਲਾਕਿਆਂ ’ਚ ਹਵਾਈ ਹਮਲੇ ਕੀਤੇ, ਜਿਸ ’ਚ ਤਿੰਨ ਬੱਚਿਆਂ ਤੇ ਪੰਜ ਮਹਿਲਾਵਾਂ ਦੀ ਮੌਤ ਹੋ ਗਈ। ਅਫਗਾਨਿਸਤਾਨ ਦੀ ਅੰਤਰਮ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਹਮਲਿਆਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਦੇਸ਼ ਦੇ ਪਕਤਿੱਕਾ ਅਤੇ ਖੋਸਤ ਸੂਬਿਆਂ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਲਿਬਾਨ ਨੇ ਕਿਹਾ ਹੈ ਕਿ ਉਸ ਨੇ ਪਾਸਿਤਾਨੀ ਫੌਜ ਦਾ ਭਾਰੀ ਹਥਿਆਰਾਂ ਨਾਲ ਜਵਾਬ ਦਿੱਤਾ ਹੈ।

LEAVE A REPLY

Please enter your comment!
Please enter your name here