ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਪੁਤਿਨ ਦੀ ਪੱਛਮ ਨੂੰ ਚਿਤਾਵਨੀ

0
197

ਮਾਸਕੋ : ਰੂਸ ’ਚ ਤਿੰਨ ਦਿਨਾਂ ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਦੌਰਾਨ ਕੁੱਲ ਪਈਆਂ ਵੋਟਾਂ ’ਚ 87.97 ਫੀਸਦੀ ਵੋਟਾਂ 71 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲੀਆਂ ਹਨ। ਇਸ ਤਰ੍ਹਾਂ ਪੁਤਿਨ ਨੇ ਚੋਣ ਜਿੱਤ ਲਈ ਹੈ ਤੇ ਉਹ 2030 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿਣਗੇ। ਕਮਜ਼ੋਰ ਮੁਕਾਬਲੇ ਦਰਮਿਆਨ ਉਨ੍ਹਾ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ। ਕੁੱਲ 11.4 ਕਰੋੜ ਵੋਟਰਾਂ ’ਚੋਂ 72.84 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਅਮਰੀਕਾ ਨੇ ਆਪਣੀ ਪ੍ਰਤੀਕਿਰਿਆ ’ਚ ਕਿਹਾ ਹੈ ਕਿ ਰੂਸ ’ਚ ਸੁਤੰਤਰ ਤੇ ਨਿਰਪੱਖ ਚੋਣਾਂ ਨਹੀਂ ਹੋਈਆਂ, ਇਸ ਲਈ ਨਤੀਜਾ ਅਣਕਿਆਸਿਆ ਨਹੀਂ ਹੈ। ਇਸੇ ਦੌਰਾਨ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਫੌਜੀ ਗਠਜੋੜ ਵਿਚਕਾਰ ਸਿੱਧੇ ਟਕਰਾਅ ਦਾ ਮਤਲਬ ਹੋਵੇਗਾ ਕਿ ਧਰਤੀ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੈ, ਪਰ ਨਾਲ ਹੀ ਕਿਹਾ ਕਿ ਲੱਗਦਾ ਹੈ ਕਿ ਕੋਈ ਵੀ ਅਜਿਹਾ ਨਹੀਂ ਚਾਹੇਗਾ।

LEAVE A REPLY

Please enter your comment!
Please enter your name here