ਰਾਣਾ ਪੁਲਸ ਮੁਕਾਬਲੇ ’ਚ ਮਾਰਿਆ ਗਿਆ

0
155

ਗੁਰਦਾਸਪੁਰ (ਜਨਕ ਮਹਾਜਨ)
ਮੁਕੇਰੀਆਂ ਦੇ ਪਿੰਡ ਮਨਸੂਰਪੁਰ ਦਾ ਪੈਰੋਲ ’ਤੇ ਆਇਆ ਸੁਖਵਿੰਦਰ ਸਿੰਘ ਉਰਫ ਰਾਣਾ ਸੋਮਵਾਰ ਪੁਲਸ ਮੁਕਾਬਲੇ ’ਚ ਮਾਰਿਆ ਗਿਆ। ਐਤਵਾਰ ਹੁਸ਼ਿਆਰਪੁਰ ਦੀ ਸੀ ਆਈ ਏ ਸਟਾਫ ਦੀ ਟੀਮ ਉਸ ਨੂੰ ਹਥਿਆਰਾਂ ਦੇ ਸੰਬੰਧ ਵਿੱਚ ਫੜਨ ਪਿੰਡ ਆਈ ਸੀ ਤਾਂ ਉਹ ਫਾਇਰਿੰਗ ਕਰਕੇ ਭੱਜ ਗਿਆ ਸੀ। ਫਾਇਰਿੰਗ ਵਿੱਚ ਇੱਕ ਕਾਂਸਟੇਬਲ ਦੀ ਮੌਤ ਹੋ ਗਈ ਸੀ। ਪੁਲਸ ਉਦੋਂ ਤੋਂ ਉਸ ਦੇ ਪਿੱਛੇ ਪਈ ਹੋਈ ਸੀ। ਭੰਗਾਲਾ ਕੋਲ ਇੱਕ ਪੈਲੇਸ ਵਿਖੇ ਮੁਕਾਬਲਾ ਹੋਇਆ। ਰਾਣਾ ਸੀ ਸੀ ਟੀ ਵੀ ਫੁਟੇਜ ’ਚ ਪੈਟਰੋਲ ਪੰਪ ਤੋਂ ਪੈਟਰੋਲ ਪੁਆਉਦਾ ਨਜ਼ਰ ਆਇਆ ਸੀ।
ਇਸੇ ਦੌਰਾਨ ਸ਼ਹੀਦ ਹੋਏ ਸੀਨੀਅਰ ਕਾਂਸਟੇਬਲ ਅੰਮਿ੍ਰਤਪਾਲ ਸਿੰਘ ਦਾ ਸਸਕਾਰ ਸੋਮਵਾਰ ਸਰਕਾਰੀ ਸਨਮਾਨਾਂ ਨਾਲ ਉਸ ਦੇ ਜੱਦੀ ਪਿੰਡ ਜੰਡੋਰ ਵਿਚ ਕੀਤਾ ਗਿਆ। ਇਸ ਮੌਕੇ ਪੁਲਸ ਲਾਈਨ ਹੁਸ਼ਿਆਰਪੁਰ ਤੋਂ ਧਨਪਤ ਦੀ ਅਗਵਾਈ ਹੇਠ ਪੁੱਜੀ ਪੁਲਸ ਦੀ ਟੁਕੜੀ ਨੇ ਸ਼ਹੀਦ ਅੰਮਿ੍ਰਤਪਾਲ ਸਿੰਘ ਦੀ ਮਿ੍ਰਤਕ ਦੇਹ ਨੂੰ ਸਲਾਮੀ ਦਿੱਤੀ। ਉਧਰ ਪੰਜਾਬ ਸਰਕਾਰ ਨੇ ਮਿ੍ਰਤਕ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 1 ਕਰੋੜ ਦੀ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਅੰਮਿ੍ਰਤਪਾਲ ਸਿੰਘ ਦੀ ਸ਼ਹਾਦਤ ਉੱਤੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਕਿ ਅੰਮਿ੍ਰਤਪਾਲ ਸਿੰਘ ਨੇ ਆਪਣੀ ਡਿਊਟੀ ਸਮੇਂ ਦੇਸ਼ ਹਿੱਤ ਲਈ ਕੁਰਬਾਨੀ ਦਿੱਤੀ ਹੈ। ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਉਨ੍ਹਾ ਦੇ ਪਰਿਵਾਰ ਦੀ ਸਹਾਇਤਾ ਲਈ ਹਰ ਸਮੇਂ ਨਾਲ ਖੜ੍ਹਾ ਹੈ। ਉਨ੍ਹਾ ਕਿਹਾ ਕਿ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

LEAVE A REPLY

Please enter your comment!
Please enter your name here