ਨਵੀਂ ਦਿੱਲੀ : ਇਥੋਂ ਦੀ ਅਦਾਲਤ ਨੇ ਦਿੱਲੀ ਆਬਕਾਰੀ ਮਾਮਲੇ ’ਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 6 ਅਪਰੈਲ ਤੱਕ ਵਧਾ ਦਿੱਤੀ ਹੈ। ‘ਆਪ’ ਨੇਤਾ ਅਤੇ ਦਿੱਲੀ ਦਾ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਮੰਗਲਵਾਰ ਸੁਣਵਾਈ ਲਈ ਅਦਾਲਤ ’ਚ ਪੁੱਜੇ। ਸੀ ਬੀ ਆਈ ਨੇ ਸੋਮਵਾਰ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ।
ਸੀ ਬੀ ਆਈ ਨੇ ਕਿਹਾ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਜਾਂਚ ਚੱਲ ਰਹੀ ਹੈ ਅਤੇ ਮੁਲਜ਼ਮ ਇਸ ’ਚ ਰੁਕਾਵਟ ਪਾ ਸਕਦੇ ਹਨ।