ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਕਿ੍ਰਕਟਰ ਜਾਵੇਦ ਮੀਆਂਦਾਦ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਆਪਣੇ ਸੰਬੰਧਾਂ ਨੂੰ ਖੁੱਲ੍ਹੇਆਮ ਸਵੀਕਾਰ ਕਰਦਿਆਂ ਆਪਣੇ ਆਪ ਲਈ ਸਨਮਾਨ ਕਰਾਰ ਦਿੱਤਾ ਹੈ। ਇਹ ਅਚਾਨਕ ਖੁਲਾਸਾ ਪਾਕਿਸਤਾਨ ’ਚ ਇੰਟਰਵਿਊ ਦੌਰਾਨ ਸਾਹਮਣੇ ਆਇਆ ਜਿੱਥੇ ਮੀਆਂਦਾਦ ਨੇ ਮੰਨਿਆ ਕਿ ਉਹ ਦਾਊਦ ਨੂੰ ਲੰਮੇ ਸਮੇਂ ਤੋਂ ਜਾਣਦਾ ਹੈ ਤੇ ਦੁਬਈ ’ਚ ਉਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਉਸ ਨੇ ਇਹ ਵੀ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਦੀ ਧੀ ਦਾ ਮੇਰੇ ਬੇਟੇ ਨਾਲ ਵਿਆਹ ਹੋਇਆ ਹੈ। ਮੀਆਂਦਾਦ ਨੇ ਦਾਊਦ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਉਸ ਨੇ ਮੁਸਲਮ ਭਾਈਚਾਰੇ ਲਈ ਬਹੁਤ ਕੁੱਝ ਕੀਤਾ ਹੈ।
ਦਾਊਦ ਨੇ ਮੁਸਲਿਮ ਭਾਈਚਾਰੇ ਲਈ ਜੋ ਕੁਝ ਕੀਤਾ ਹੈ, ਉਹ ਸੁਨਹਿਰੀ ਸ਼ਬਦਾਂ ’ਚ ਲਿਖਿਆ ਜਾਵੇਗਾ।




