ਖੋਖਲੇ ਨਾਅਰਿਆਂ ਦਾ ਕੋਈ ਫਾਇਦਾ ਨਹੀਂ : ਰਾਜੀਵ ਬਜਾਜ

0
131

ਪੁਣੇ : ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਸ਼ੁੱਕਰਵਾਰ ਕਿਹਾ ਕਿ ਵਧੇਰੇ ਮੁਲਾਜ਼ਮਤ ਲਈ ਭਾਰਤੀਆਂ ਨੂੰ ਹੁਨਰਮੰਦ ਬਣਾਉਣ ‘ਤੇ ਧਿਆਨ ਦੇਣ ਦੀ ਫੌਰੀ ਲੋੜ ਹੈ, ਖੋਖਲੇ ਨਾਅਰਿਆਂ ਨਾਲ ਕੋਈ ਫਾਇਦਾ ਨਹੀਂ ਹੋਣਾ | ਸਾਫਗੋਈ ਲਈ ਜਾਣੇ ਜਾਂਦੇ ਬਜਾਜ ਨੇ ਕਿਹਾ—ਨਾਅਰੇ ਨਾਲ ਤੁਸੀਂ ਦੁਨੀਆ ਨੂੰ ਬਦਲ ਨਹੀਂ ਸਕਦੇ | ਮੇਕ ਇਨ ਇੰਡੀਆ ਦੁਨੀਆ ਨਹੀਂ ਬਦਲ ਸਕਦਾ, ਆਤਮ-ਨਿਰਭਰ ਭਾਰਤ ਦੁਨੀਆ ਨਹੀਂ ਬਦਲ ਸਕਦਾ, ਵੋਕਲ ਫਾਰ ਲੋਕਲ ਦੁਨੀਆ ਨਹੀਂ ਬਦਲ ਸਕਦਾ ਤੇ ਵਿਕਸਤ ਭਾਰਤ ਕਹਿਣ ਨਾਲ ਦੁਨੀਆ ਨਹੀਂ ਬਦਲਣੀ | ਦਿਲਚਸਪ ਹੈ ਕਿ ਇਹ ਸਾਰੇ ਕੇਂਦਰ ਸਰਕਾਰ ਲਾਉਂਦੀ ਹੈ | ਬਜਾਜ ਨੇ ਕਿਹਾ ਕਿ ਨਾਅਰਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਪੈਣਾ |

LEAVE A REPLY

Please enter your comment!
Please enter your name here