ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਦੇ ਹੰਕਾਰ ਵਿਚ ਕੇਜਰੀਵਾਲ ਨੂੰ ਗਿ੍ਫਤਾਰ ਕਰਵਾਇਆ ਹੈ |
ਉਨ੍ਹਾ ਦਿੱਲੀ ਦੇ ਲੋਕਾਂ ਦੇ ਨਾਂ ਐਕਸ ‘ਤੇ ਲਿਖਿਆ—ਤੁਹਾਡੇ ਤਿੰਨ ਵਾਰ ਚੁਣੇ ਗਏ ਮੁੱਖ ਮੰਤਰੀ ਨੂੰ ਮੋਦੀ ਜੀ ਨੇ ਸੱਤਾ ਦੇ ਹੰਕਾਰ ਵਿਚ ਗਿ੍ਫਤਾਰ ਕਰਵਾਇਆ | ਸਭ ਨੂੰ ਕੁਚਲਣ ਵਿਚ ਲੱਗੇ ਹਨ | ਇਹ ਦਿੱਲੀ ਦੇ ਲੋਕਾਂ ਨਾਲ ਧੋਖਾ ਹੈ | ਤੁਹਾਡੇ ਮੁੱਖ ਮੰਤਰੀ ਤੁਹਾਡੇ ਨਾਲ ਖੜ੍ਹੇ ਰਹੇ ਹਨ | ਅੰਦਰ ਰਹਿਣ ਜਾਂ ਬਾਹਰ, ਉਨ੍ਹਾ ਦਾ ਜੀਵਨ ਦੇਸ਼ ਨੂੰ ਸਮਰਪਤ ਹੈ | ਇਹ ਜਨਤਾ ਜਨਾਰਧਨ ਹੈ, ਸਭ ਜਾਣਦੀ ਹੈ | ਜੈ ਹਿੰਦ |