ਕੋਲਕਾਤਾ : ਟੀ ਐੱਮ ਸੀ ਨੇਤਾ ਮਹੂਆ ਮੋਇਤਰਾ ਦੇ ਕੋਲਕਾਤਾ ਸਥਿਤ ਘਰ ’ਤੇ ਸੀ ਬੀ ਆਈ ਨੇ ਸ਼ਨੀਵਾਰ ਨੂੰ ਛਾਪਾ ਮਾਰਿਆ । ਸੰਸਦ ’ਚ ਪੈਸੇ ਲੈ ਕੇ ਸਵਾਲ ਪੁੱਛਣ ਦੇ ਦੋਸ਼ਾਂ ਨੂੰ ਲੈ ਕੇ ਸੀ ਬੀ ਆਈ ਦੀ ਟੀਮ ਉਨ੍ਹਾ ਦੇ ਘਰ ਤਲਾਸ਼ੀ ਕਰ ਰਹੀ ਹੈ। ਇਸ ਕੇਸ ’ਚ ਮਹੂਆ ਦੀ 8 ਦਸੰਬਰ 2023 ਨੂੰ ਸੰਸਦ ਮੈਂਬਰੀ ਚਲੀ ਗਈ ਸੀ।
ਲੋਕਪਾਲ ਦੇ ਆਦੇਸ਼ ਤੋਂ ਬਾਅਦ ਸੀ ਬੀ ਆਈ ਨੇ 21 ਮਾਰਚ ਨੂੰ ਮਹੂਆ ਖਿਲਾਫ਼ ਐੱਫ ਆਈ ਆਰ ਦਰਜ ਕੀਤੀ ਸੀ। ਲੋਕਪਾਲ ਨੇ ਸੀ ਬੀ ਆਈ ਨੂੰ ਛੇ ਮਹੀਨੇ ਦੇ ਅੰਦਰ ਉਨ੍ਹਾ ਖਿਲਾਫ਼ ਸ਼ਿਕਾਇਤਾਂ ਦੇ ਸਾਰੇ ਪਹਿਲੂਆਂ ਤੋਂ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਮਹੂਆ ਨੇ 2016 ’ਚ ਪਹਿਲੀ ਚੋਣ ਪੱਛਮੀ ਬੰਗਾਲ ਦੇ ਕਰੀਮ ਨਗਰ ਵਿਧਾਨ ਸਭਾ ਤੋਂ ਜਿੱਤੀ ਸੀ। 2019 ’ਚ ਉਹ ਟੀ ਐੱਮ ਸੀ ਦੇ ਟਿਕਟ ’ਤੇ �ਿਸ਼ਨ ਨਗਰ ਤੋਂ ਚੋਣ ਜਿੱਤੀ ਸੀ।