14.7 C
Jalandhar
Wednesday, December 11, 2024
spot_img

3 ਸੂਬਿਆਂ ‘ਚ ਹੜ੍ਹ ਤੇ ਮੀਂਹ

ਨਵੀਂ ਦਿੱਲੀ : ਹੀਟ ਵੇਵ, ਮੀਂਹ, ਹੜ੍ਹ ਅਤੇ ਬਿਜਲੀ ਡਿੱਗਣ ਕਾਰਨ ਕੁਝ ਹਿੱਸਿਆਂ ‘ਚ ਹਾਲਤ ਖਸਤਾ ਹਨ | ਕੁਝ ਹਿੱਸੇ ਜਿੱਥੇ ਸਖਤ ਗਰਮੀ ਨਾਲ ਜੂਝ ਰਹੇ ਹਨ, ਉਥੇ ਕੁਝ ਥਾਵਾਂ ‘ਤੇ ਭਾਰੀ ਮੀਂਹ ਨਾਲ ਤਬਾਹੀ ਹੋਈ | ਬਿਹਾਰ, ਅਸਾਮ ਅਤੇ ਕਰਨਾਟਕ ਤਿੰਨ ਇਸ ਤਰ੍ਹਾਂ ਦੇ ਸੂਬੇ ਹਨ, ਜਿੱਥੇ ਬਿਜਲੀ ਡਿੱਗਣ ਅਤੇ ਹੜ੍ਹ ਦੀ ਚਪੇਟ ‘ਚ ਆਉਣ ਕਾਰਨ ਕਰੀਬ 57 ਲੋਕਾਂ ਦੀ ਜਾਨ ਚਲੀ ਗਈ | ਮੌਸਮ ਵਿਭਾਗ ਨੇ 21 ਤੋਂ 24 ਮਈ ਤੱਕ ਕਈ ਸੂਬਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ | ਉਥੇ, 23 ਮਈ ਨੂੰ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ |
ਇਸ ਦੌਰਾਨ ਅਸਾਮ ਦੇ ਚਾਰ ਜ਼ਿਲ੍ਹੇ ਨਾਗਾਓਾ, ਹੋਜਈ, ਕਛਾਰ ਅਤੇ ਦਰਾਂਗ ‘ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ | ਹੁਣ ਤੱਕ ਹੜ੍ਹ ਅਤੇ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ‘ਚ 15 ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਕਰੀਬ 500 ਲੋਕ ਰੇਲਵੇ ਟਰੈਕ ‘ਤੇ ਰਹਿਣ ਲਈ ਮਜਬੂਰ ਹਨ | ਅਸਾਮ ‘ਚ ਤਾਂ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹਨ | ਜਿੱਥੇ ਬ੍ਰਹਮਪੁੱਤਰ ਅਤੇ ਇਸ ਦੇ ਨਾਲ ਬਹਿਣ ਵਾਲੀਆਂ ਨਦੀਆਂ ‘ਚ ਹੜ੍ਹ ਨੇ ਇਸ ਸਮੇਂ ਤਬਾਹੀ ਮਚਾ ਰੱਖੀ ਹੈ ਕਿ ਸੈਂਕੜੇ ਪਿੰਡ ਪਾਣੀ ਹੇਠ ਹਨ | ਉਥੇ ਹੀ 7 ਲੱਖ ਤੋਂ ਜ਼ਿਆਦਾ ਲੋਕ ਹੜ੍ਹ ਤੋਂ ਪ੍ਰਭਵਿਤ ਹੋਏ ਹਨ | ਫਸਲਾਂ ਤਬਾਹ ਹੋ ਗਈਆਂ ਹਨ |
ਅਸਾਮ ਸੂਬਾ ਆਪਦਾ ਪ੍ਰਬੰਧਨ ਮੁਤਾਬਕ ਸੂਬੇ ਦੇ 29 ਜ਼ਿਲਿ੍ਹਆਂ ‘ਚ ਕਰੀਬ 7.12 ਲੱਖ ਲੋਕ ਹੜ੍ਹ ਤੋਂ ਪ੍ਰਭਾਵਤ ਹਨ | ਜਮੁਨਾਮੁਖ ਜ਼ਿਲ੍ਹੇ ਦੇ ਦੋ ਪਿੰਡਾਂ ਦੇ 500 ਤੋਂ ਜ਼ਿਆਦਾ ਪਰਵਾਰਾਂ ਨੇ ਰੇਲਵੇ ਟਰੈਕ ‘ਤੇ ਆਪਣਾ ਅਸਥਾਈ ਰੈਣ ਬਸੇਰਾ ਬਣਾ ਰੱਖਿਆ ਹੈ | ਇਕੱਲੇ ਨਾਗਾਓਾ ਜ਼ਿਲ੍ਹੇ ‘ਚ 3.36 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਤ ਹਨ, ਜਦਕਿ ਕਛਾਰ ਜ਼ਿਲ੍ਹੇ ‘ਚ 1.66 ਲੱਖ, ਹੋਜਈ ‘ਚ 1.11 ਲੱਖ ਅਤੇ ਦਰਾਂਗ ਜ਼ਿਲ੍ਹੇ ‘ਚ 52709 ਲੋਕ ਪ੍ਰਭਾਵਤ ਹੋਏ ਹਨ | ਇਸ ਦੇ ਨਾਲ ਹੀ ਕੇਰਲ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਅਸਤ-ਵਿਆਸਤ ਹੋ ਗਿਆ | ਆਉਣ ਵਾਲੇ ਲੱਗਭੱਗ ਇੱਕ ਹਫ਼ਤੇ ਤੱਕ ਕੇਰਲ ਨੂੰ ਭਾਰੀ ਮੀਂਹ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ | ਮੌਸਮ ਵਿਭਾਗ ਨੇ ਸੂਬੇ ਦੇ ਘੱਟੋ-ਘੱਟ 10 ਜ਼ਿਲਿ੍ਹਆਂ ਲਈ ਐਤਵਾਰ ਨੂੰ ਭਾਰੀ ਮੀਂਹ ਦੇ ਅਨੁਮਾਨ ਦੇ ਚਲਦੇ ਯੈਲੋ ਅਲਰਟ ਜਾਰੀ ਕੀਤਾ | ਜਦਕਿ ਇਡੁਕੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਾਧੂ ਪਾਣੀ ਛੱਡਣ ਲਈ ਕਲਾਰਕੁੱਟੀ ਅਤੇ ਪੰਬਲਾ ਬੰਨ੍ਹਾਂ ਦੇ ਸ਼ਟਰ ਖੋਲ੍ਹ ਦਿੱਤੇ ਹਨ | ਰੈੱਡ ਅਲਰਟ 24 ਘੰਟਿਆਂ ‘ਚ 20 ਸੈਂਟੀਮੀਟਰ ਤੋਂ ਜ਼ਿਆਦਾ ਜਾਂ ਬਹੁਤ ਜ਼ਿਆਦਾ ਮੀਂਹ ਦਾ ਸੰਕੇਤ ਦਿੰਦਾ ਹੈ, ਜਦਕਿ ਆਰੇਂਜ ਅਲਰਟ ਦਾ ਮਤਲਬ 6 ਸੈਂਟੀਮੀਟਰ ਤੋਂ ਲੈ ਕੇ 20 ਸੈਂਟੀਮੀਟਰ ਤੱਕ ਮੀਂਹ ਪੈਣਾ ਹੁੰਦਾ ਹੈ | ਪੀਲੇ ਅਲਰਟ ਦਾ ਮਤਲਬ 6 ਤੋਂ 11 ਸੈਂਟੀਮੀਟਰ ਦੇ ਵਿਚਾਲੇ ਮੀਂਹ ਹੈ |

Related Articles

LEAVE A REPLY

Please enter your comment!
Please enter your name here

Latest Articles