ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰੇਤ ਵੱਲੋਂ ਲੋਕ ਸਭਾ ਚੋਣਾਂ ਲਈ ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਆਪਣੇ 4 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਬਿਹਾਰ ਦੀ ਬੇਗੂਸਰਾਏ ਸੀਟ ਤੋਂ ਕਾਮਰੇਡ ਅਵਧੇਸ਼ ਕੁਮਾਰ ਰਾਏ ਤੇ ਸਿੱਧੀ ਸੀਟ ਤੋਂ ਕਾਮਰੇਡ ਸੰਜੇ ਕੁਮਾਰ ਨਾਮਦੇਵ, ਮੱਧ ਪ੍ਰਦੇਸ ਦੀ ਸ਼ਹਡੋਲ ਸੀਟ ਤੋਂ ਕਾਮਰੇਡ ਸਮਰ ਸ਼ਾਹ ਅਤੇ ਛੱਤੀਸਗੜ੍ਹ ਦੀ ਬਸਤਰ ਸੀਟ ਤੋਂ ਕਾਮਰੇਡ ਫੂਲ ਸਿੰਘ ਕਚਲਾਮ ਨੂੰ ਉਮੀਦਵਾਰ ਬਣਾਇਆ ਗਿਆ ਹੈ।