ਨਵੀਂ ਦਿੱਲੀ : ਇੱਥੇ ਡੀ ਰਾਜਾ ਜਨਰਲ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ’ਚ ਇਕ ਵਫਦ ਨੇੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਪੁੱਜ ਕੇੇ ਉਨ੍ਹਾ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਬੇਟੀ ਹਰਸ਼ਿਤਾ ਨੂੰ ਸੀ ਪੀ ਆਈ ਵੱਲੋਂ ਕੇਜਰੀਵਾਲ ਦੀ ਗਿ੍ਰਫ਼ਤਾਰੀ ਦੇ ਵਿਰੁੱਧ ਸਮਰਥਨ ਦਿੱਤਾ। ਡਾ. ਬੀ ਕੇ ਕਾਂਗੋ, ਰਾਮਾ�ਿਸ਼ਨ ਪਾਂਡਾ ਦੋਵੇਂ ਸੀ ਪੀ ਆਈ ਰਾਸ਼ਟਰੀ ਸਕੱਤਰ ਅਤੇ ਸੀ ਪੀ ਆਈ ਦਿੱਲੀ ਦੇ ਸਕੱਤਰ ਪ੍ਰੋਫੈਸਰ ਦਿਨੇਸ਼ ਵਾਰਸ਼ਨੇ ਨੇ ਕਿਹਾ ਕਿ ਅਸੀਂ ਸਾਰੇ ਸੰਯੁਕਤ ਰੂਪ ਨਾਲ ਮੋਦੀ ਸਰਕਾਰ ਦੀ ਤਾਨਾਸ਼ਾਹੀ ਖਿਲਾਫ਼ ਪੂਰੇ ਭਾਰਤ ’ਚ ਸੰਘਰਸ਼ ਤੇਜ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਗਿ੍ਰਫ਼ਤਾਰੀਆਂ ਵਿਰੋਧੀ ਧਿਰਾਂ ਨੂੰ ਚੋਣ ਪ੍ਰਚਾਰ ਤੋਂ ਰੋਕਣ ਦੀ ਕੋਝੀ ਚਾਲ ਹੈ। ਭਾਜਪਾ ਸਰਕਾਰ ਕੇਂਦਰੀ ਏਜੰਸੀਆਂ ਈ ਡੀ ਅਤੇ ਸੀ ਬੀ ਆਈ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤ ਰਹੀ ਹੈ। ‘ਇੰਡੀਆ’ ਗਠਜੋੜ ਇਸ ਦਾ ਡਟ ਕੇ ਸਾਹਮਣਾ ਕਰੇਗਾ। ਇਸ ਦੇ ਨਾਲ ਹੀ ਸੀ ਪੀ ਆਈ ਨੇ ਦਿੱਲੀ ’ਚ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।