27.9 C
Jalandhar
Sunday, September 8, 2024
spot_img

ਤਪਦਾ ਯੂਰਪ

ਕੁਦਰਤ ਨਾਲ ਖਿਲਵਾੜ ਦੇ ਭਿਅੰਕਰ ਨਤੀਜੇ ਅੱਜਕੱਲ੍ਹ ਯੂਰਪ ਵਿਚ ਦੇਖਣ ਨੂੰ ਮਿਲ ਰਹੇ ਹਨ | ਠੰਢੇ ਇਲਾਕੇ ਵਜੋਂ ਜਾਣੇ ਜਾਂਦੇ ਰਹੇ ਇਸ ਮਹਾਂਦੀਪ ਦੇ 7 ਦੇਸ਼ ਭਿਆਨਕ ਗਰਮੀ ਨਾਲ ਜੂਝ ਰਹੇ ਹਨ | ਬਰਤਾਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਰਾ 40 ਡਿਗਰੀ ਤੋਂ ਟੱਪ ਚੁੱਕਾ ਹੈ | ਫਰਾਂਸ, ਇਟਲੀ, ਸਪੇਨ, ਪੁਰਤਗਾਲ ਤੇ ਯੂਨਾਨ ਵਿਚ ਵੀ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ | ਜੰਗਲਾਂ ਦੀ ਅੱਗ ਕਾਬੂ ਨਹੀਂ ਆ ਰਹੀ | ਨਤੀਜੇ ਵਜੋਂ ਗਰਮੀ ਹੋਰ ਵਧ ਰਹੀ ਹੈ | ਸਪੇਨ ਤੇ ਪੁਰਤਗਾਲ ਵਿਚ ਇਕ ਹਫਤੇ ਵਿਚ 1700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ | ਬਰਤਾਨੀਆ ਵਿਚ ਤਾਂ ਸੜਕਾਂ ਦੀ ਲੁਕ ਪਿਘਲ ਗਈ ਹੈ | ਸਕੂਲ ਬੰਦ ਕਰਨੇ ਪਏ ਹਨ | ਬਰਤਾਨੀਆ ਦੇ ਲਿੰਕਨਸ਼ਾਇਰ ਤੇ ਹੀਥਰੋ ਹਵਾਈ ਅੱਡੇ ‘ਤੇ ਮੰਗਲਵਾਰ ਤਾਪਮਾਨ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ | ਮੌਸਮ ਵਿਭਾਗ ਨੂੰ ਰਾਜਧਾਨੀ ਲੰਡਨ ਸਣੇ ਮੱਧ, ਉੱਤਰੀ ਤੇ ਦੱਖਣ-ਪੂਰਬੀ ਇਲਾਕਿਆਂ ਵਿਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਕਰਨਾ ਪਿਆ | ਮਿਡਲੈਂਡਜ਼ ਰੇਲਵੇ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ | ਅਲਰਟ ਵਿਚ ਕਿਹਾ ਗਿਆ ਹੈ ਕਿ ਰੇਲਵੇ ਟਰੈਕ ਹਵਾ ਦੀ ਤੁਲਨਾ ‘ਚ 20 ਡਿਗਰੀ ਵੱਧ ਗਰਮ ਹੁੰਦੇ ਹਨ | ਤਾਪਮਾਨ ਵਧਿਆ ਤਾਂ ਇਨ੍ਹਾਂ ਨੇ ਪਿਚਕ ਜਾਣਾ | ਲੰਡਨ ਵਿਚ ਟਰੇਨਾਂ 200 ਤੋਂ ਵੱਧ ਦੀ ਸਪੀਡ ਨਾਲ ਦੌੜਦੀਆਂ ਹਨ | ਲੰਡਨ ਤੇ ਹੋਰਨਾਂ ਸ਼ਹਿਰਾਂ ਵਿਚ ਗਰਮੀ ਨਾਲ ਅੱਗ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ ਤੇ ਫਾਇਰ ਬਿ੍ਗੇਡ ਵਾਲਿਆਂ ਦੇ ਫੋਨਾਂ ਦੀਆਂ ਘੰਟੀਆਂ ਵੱਜਦੀਆਂ ਹੀ ਰਹਿੰਦੀਆਂ ਹਨ | ਸਪੇਨ ਵਿਚ 36 ਥਾਈਾ ਜੰਗਲਾਂ ਵਿਚੋਂ ਲਪਟਾਂ ਨਿਕਲ ਰਹੀਆਂ ਹਨ | 70 ਹਜ਼ਾਰ ਹੈਕਟੇਅਰ ਜੰਗਲ ਜਲ ਚੁੱਕੇ ਹਨ | ਦੱਖਣ-ਪੱਛਮੀ ਸਪੇਨ ਵਿਚ ਤਾਂ ਪਾਰਾ 44 ਡਿਗਰੀ ਤੋਂ ਵੀ ਟੱਪ ਚੁੱਕਾ ਹੈ | ਹਾਲ ਭਾਰਤ ਦੇ ਕਈ ਇਲਾਕਿਆਂ ਵਰਗਾ ਹੈ | ਪੁਰਤਗਾਲ ਵਿਚ ਜੰਗਲਾਂ ਦੀ ਅੱਗ ਨਾਲ ਸੈਂਕੜੇ ਲੋਕ ਘਰ ਛੱਡਣ ਨੂੰ ਮਜਬੂਰ ਹੋਏ ਹਨ | ਫਰਾਂਸ ਦੇ 22 ਹਜ਼ਾਰ ਏਕੜ ਵਿਚ ਫੈਲੇ ਜੰਗਲ ਅੱਗ ਦੀ ਲਪੇਟ ਵਿਚ ਹਨ | ਤਿੰਨ ਹਜ਼ਾਰ ਤੋਂ ਵੱਧ ਫਾਇਰ-ਫਾਈਟਰ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ | ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਤੇਰਸ ਨੇ ਸਥਿਤੀ ਉੱਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ—ਜੰਗਲ ਦੀ ਅੱਗ ਤੇ ਹੀਟਵੇਵ ਦੇ ਚਲਦਿਆਂ ਅੱਧੀ ਮਾਨਵਤਾ ਸਮੂਹਕ ਆਤਮ-ਹੱਤਿਆ ਦੇ ਮੁਹਾਨੇ ‘ਤੇ ਪੁੱਜ ਗਈ ਹੈ | ਦਰਅਸਲ ਇਹ ਸਥਿਤੀ ਆਉਣੀ ਹੀ ਸੀ | ਮੁਨਾਫੇ ਦੀ ਭੁੱਖ ਨਾਲ ਯੂਰਪੀ ਸਨਅਤਕਾਰਾਂ ਨੇ ਪਰਿਆਵਰਣ ਨੂੰ ਜਿਸ ਤਰ੍ਹਾਂ ਨੁਕਸਾਨ ਪਹੁੰਚਾਇਆ, ਉਸ ਦਾ ਨਤੀਜਾ ਇਹੀ ਨਿਕਲਣਾ ਸੀ | ਜੰਗਲਾਂ ਦੀ ਕੀਤੀ ਗਈ ਵੱਢ-ਟੁੱਕ ਕਾਰਨ ਕੁਦਰਤ ਨੂੰ ਗੁੱਸਾ ਆਉਣਾ ਹੀ ਸੀ | ਸਹਿਣਸ਼ੀਲਤਾ ਦੀ ਵੀ ਇਕ ਹੱਦ ਹੁੰਦੀ ਹੈ |

Related Articles

LEAVE A REPLY

Please enter your comment!
Please enter your name here

Latest Articles