ਨਵੀਂ ਦਿੱਲੀ : ਸਮਾਜੀ ਕਾਰਕੁਨ ਸੰਦੀਪ ਪਾਂਡੇ ਨੇ ਇਜ਼ਰਾਈਲ-ਫਲਸਤੀਨ ਲੜਾਈ ਵਿਚ ਅਮਰੀਕਾ ਦੇ ਸਟੈਂਡ ਵਿਰੁੱਧ ਪ੍ਰੋਟੈੱਸਟ ਵਜੋਂ ਬਰਕਲੇ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵੱਲੋਂ ਦਿੱਤੀ ਪੀ ਐੱਚ ਡੀ ਡਿਗਰੀ ਪਰਤਾ ਦਿੱਤੀ ਹੈ। ਉਨ੍ਹਾ ਜਨਵਰੀ ਵਿਚ ਗਾਜ਼ਾ ’ਚ ਇਜ਼ਰਾਈਲੀ ਹਮਲੇ ਵਿਚ ਅਮਰੀਕਾ ਦੇ ਰੋਲ ਵਿਰੁੱਧ ਪ੍ਰੋਟੈੱਸਟ ਵਜੋਂ ਵਕਾਰੀ ਰੈਮਨ ਮੈਗਸੇਸੇ ਐਵਾਰਡ ਵਾਪਸ ਕਰ ਦਿੱਤਾ ਸੀ, ਜਿਹੜਾ ਉਨ੍ਹਾ ਨੂੰ 2002 ਵਿਚ ਦਿੱਤਾ ਗਿਆ ਸੀ। ਉਨ੍ਹਾ ਕਿਹਾ ਕਿ ਗਾਜ਼ਾ ਦੇ ਮੁੱਦੇ ’ਤੇ ਅਮਰੀਕਾ ਦਾ ਰੋਲ ਨਿਖੇਧੀਯੋਗ ਹੈ। ਉਹ ਮਸਲਾ ਹੱਲ ਕਰਨ ਦੀ ਥਾਂ ਇਜ਼ਰਾਈਲ ਦੀ ਅੰਨ੍ਹੀ ਮਦਦ ਕਰ ਰਿਹਾ ਹੈ। ਅਮਰੀਕਾ ਦੇ ਜਮਹੂਰੀਅਤ ਤੇ ਮਨੁੱਖੀ ਹੱਕਾਂ ਲਈ ਸਟੈਂਡ ’ਤੇ ਭਰੋਸਾ ਕਰਨਾ ਮੁਸ਼ਕਲ ਹੈ। ਇਜ਼ਰਾਈਲੀ ਹਮਲੇ ਨਾਲ ਗਾਜ਼ਾ ਵਿਚ ਹੁਣ ਤੱਕ 32 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।