25 C
Jalandhar
Sunday, September 8, 2024
spot_img

ਰਿੰਕੂ ਤੇ ਅੰਗੂਰਾਲ ਦੀ ਸੁਰੱਖਿਆ ’ਚ ਕਟੌਤੀ

ਜਲੰਧਰ : ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੀ ਸੁਰੱਖਿਆ ਘੱਟ ਕਰਨ ਦੇ ਹੁਕਮ ਦਿੱਤੇ ਗਏ ਹਨ।ਰਿੰਕੂ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਸ ਦੇ ਕਮਾਂਡੋਜ਼ ਨੂੰ ਵਾਪਸ ਬੁਲਾ ਲਿਆ ਗਿਆ ਹੈ।ਇਸ ਤੋਂ ਇਲਾਵਾ ਸੁਰੱਖਿਆ ਵਾਹਨ (ਪਾਇਲਟ ਜੀਪ) ਨੂੰ ਵੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਹੈ।ਸਾਬਕਾ ਵਿਧਾਇਕ ਅੰਗੂਰਾਲ ਦੀ ਸੁਰੱਖਿਆ ’ਚ ’ਚ ਕਮੀ ਨਹੀਂ ਆਈ। ਪਹਿਲਾਂ ਰਿੰਕੂ ਦੀ ਸੁਰੱਖਿਆ ਲਈ ਚਾਰ ਪੁਲਸ ਮੁਲਾਜ਼ਮ ਅਤੇ 4 ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ ਮੌਜੂਦ ਸਨ।ਪੰਜਾਬ ਸਰਕਾਰ ਨੇ 4 ਕਮਾਂਡੋ ਵਾਪਸ ਬੁਲਾ ਲਏ ਹਨ, 2 ਦੀ ਰਵਾਨਗੀ ਸ਼ੁੱਕਰਵਾਰ ਨੂੰ ਹੋਈ, ਜਦਕਿ ਦੋ ਦੀ ਰਵਾਨਗੀ ਵੀ ਜਲਦ ਹੋਣ ਦੀ ਖ਼ਬਰ ਹੈ।ਇਸੇ ਤਰ੍ਹਾਂ ਜਲਦ ਹੀ ਅੰਗੂਰਾਲ ਦੀ ਸੁਰੱਖਿਆ ਵੀ ਘਟਾਈ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles