ਸ਼ਾਹਬਾਜ਼ ਨੂੰ ਬਾਇਡੇਨ ਦਾ ਪੱਤਰ

0
205

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਇਡੇਨ ਨੇ ਆਪਣੇ ਕਾਰਜਕਾਲ ’ਚ ਪਹਿਲੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਬਾਇਡੇਨ ਨੇ 2018 ’ਚ ਕੁਰਸੀ ਸੰਭਾਲਣ ਤੋਂ ਬਾਅਦ ਪਾਕਿਸਤਾਨ ਦੇ ਕਿਸੇ ਪ੍ਰਧਾਨ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ। ਸ਼ਹਿਬਾਜ ਸ਼ਰੀਫ਼ ਨੂੰ ਲਿਖੇ ਆਪਣੇ ਪੱਤਰ ’ਚ ਬਾਇਡੇਨ ਨੇ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਾਂਝੇਦਾਰੀ ਸਾਡੇ ਲੋਕਾਂ ਅਤੇ ਦੁਨੀਆਂ ਭਰ ਦੇ ਲੋਕਾਂ ਦੀ ਸੁਰੱਖਿਆ ਪੱਕੀ ਕਰਨ ਲਈ ਜ਼ਰੂਰੀ ਹੈ। ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ’ਚ ਵਧਦੇ ਸੰਕਟ ’ਤੇ ਇਸਲਾਮਾਬਾਦ ਨੂੰ ਭਰੋਸਾ ਦਿੱਤਾ ਕਿ ਉਹ ਅੱਤਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਉਸ ਦੇ ਅਤੇ ਸ਼ਹਿਬਾਜ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਦੇ ਨਾਲ ਕੰਮ ਕਰਨਾ ਜਾਰੀ ਰੱਖਣਗੇ। ਇਸਲਾਮਾਬਾਦ ’ਚ ਮੌਜੂਦ ਅਮਰੀਕੀ ਦੂਤਾਵਾਸ ਮੁਤਾਬਕ ਪੱਤਰ ’ਚ ਕਿਹਾ ਗਿਆ ਹੈ ਕਿ ਸਾਡੇ ਅਤੇ ਦੁਨੀਆ ਭਰ ਦੇ ਲੋਕਾਂ ਦੀ ਸੁਰੱਖਿਆ ਪੱਕੀ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਸਥਾਈ ਸਾਂਝੇਦਾਰੀ ਮਹੱਤਵਪੂਰਨ ਬਣੀ ਹੋਈ ਹੈ ਅਤੇ ਸੰਯੁਕਤ ਰਾਜ ਅਮਰੀਕਾ ਵਿਸ਼ਵ ਅਤੇ ਖੇਤਰੀ ਚੁਣੌਤੀਆਂ ਅਤੇ ਖਤਰਿਆਂ ਨਾਲ ਨਜਿੱਠਣ ਲਈ ਪਾਕਿਸਤਾਨ ਨਾਲ ਖੜਾ ਰਹੇਗਾ। ਇਸ ਤੋਂ ਇਲਾਵਾ ਅਮਰੀਕਾ-ਪਾਕਿਸਤਾਨ ਗ੍ਰੀਨ ਸਮਝੌਤੇ ਜ਼ਰੀਏ ਜਲਵਾਯੂ ਪਰਿਵਰਤਨ ਨਾਲ ਨਜਿੱਠਣ ’ਚ ਮਦਦ ਮਿਲੇਗੀ। ਪੱਤਰ ’ਚ ਕਿਹਾ ਗਿਆ ਹੈ ਕਿ 2022 ’ਚ ਆਏ ਪਾਕਿਸਤਾਨ ’ਚ ਹੜ੍ਹ ਨਾਲ ਉਭਰਨ ਲਈ ਅਮਰੀਕਾ ਆਪਣੀ ਮਦਦ ਜਾਰੀ ਰੱਖੇਗਾ।

LEAVE A REPLY

Please enter your comment!
Please enter your name here