25.8 C
Jalandhar
Monday, September 16, 2024
spot_img

ਸੜਕ ਹਾਦਸੇ ’ਚ ਪਰਵਾਰ ਦੇ ਚਾਰ ਲੋਕਾਂ ਦੀ ਮੌਤ

ਮੁਰਾਦਾਬਾਦ : ਕੰਠ ਦੇ ਰਸੂਲਪੁਰ ਰੇਲਵੇ ਕਰਾਸਿੰਗ ਨੇੜੇ ਐਤਵਾਰ ਸਵੇਰੇ ਇੱਕ ਸਕਾਰਪੀਓ ਖੰਭੇ ਨਾਲ ਟਕਰਾ ਗਈ।ਹਾਦਸੇ ਵਿੱਚ ਯਸ਼ ਰਸਤੋਗੀ, ਆਰਤੀ ਰਸਤੋਗੀ, ਸੰਗੀਤਾ ਰਸਤੋਗੀ, ਅੰਸ਼ਿਕਾ ਦੀ ਮੌਤ ਹੋ ਗਈ।ਯਸ਼ ਰਸਤੋਗੀ ਵਾਸੀ ਤਿਲਕ ਰੋਡ, ਦੇਹਰਾਦੂਨ, (ਉਤਰਾਖੰਡ) ਆਪਣੇ ਪਰਵਾਰ ਨਾਲ ਸਕਾਰਪੀਓ ’ਚ ਦੇਹਰਾਦੂਨ ਤੋਂ ਮੁਰਾਦਾਬਾਦ ਮੁਗਲਪੁਰਾ ਇਲਾਕੇ ’ਚ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ। ਐਤਵਾਰ ਸਵੇਰੇ ਕਰੀਬ 5 ਵਜੇ ਕੰਠ ਦੇ ਰਸੂਲਪੁਰ ਰੇਲਵੇ ਕਰਾਸਿੰਗ ਨੇੜੇ ਉਹਨਾਂ ਦੀ ਸਕਾਰਪੀਓ ਸੜਕ ਕਿਨਾਰੇ ਖੜ੍ਹੇ ਖੰਭੇ ਨਾਲ ਟਕਰਾ ਗਈ, ਜਿਸ ਵਿੱਚ ਗੱਡੀ ਵਿੱਚ ਸਵਾਰ ਯਸ਼ ਰਸਤੋਗੀ (28), ਆਰਤੀ ਰਸਤੋਗੀ ਪਤਨੀ ਦਿਲੀਪ ਰਸਤੋਗੀ (45), ਸੰਗੀਤਾ ਰਸਤੋਗੀ ਪਤਨੀ ਪੰਕਜ ਰਸਤੋਗੀ, ਕੁਮਾਰੀ ਅੰਸ਼ਿਕਾ ਪੁੱਤਰੀ ਦਿਲੀਪ ਰਸਤੋਗੀ (18) ਦੀ ਮੌਕੇ ’ਤੇ ਹੀ ਮੌਤ ਹੋ ਗਈ।ਕਾਰ ਚਲਾ ਰਹੇ ਦਿਲੀਪ ਰਸਤੋਗੀ (26) ਦਾ ਬੇਟਾ ਅਤੁਲ ਰਸਤੋਗੀ ਅਤੇ ਉਸ ਦੀ ਭੈਣ ਦਿਲੀਪ ਦੀ ਬੇਟੀ ਮਾਨਵੀ ਰਸਤੋਗੀ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਕੰਠ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਮੁਰਾਦਾਬਾਦ ਦੇ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ।

Related Articles

LEAVE A REPLY

Please enter your comment!
Please enter your name here

Latest Articles