ਨਾਗਪੁਰ : ਲੋਕ ਸਭਾ ਚੋਣਾਂ ਨੂੰ ਲੈ ਕੇ ਤੇਜ਼ ਹੁੰਦੀਆਂ ਸਰਗਰਮੀਆਂ ਵਿਚਾਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਲੈਕਟ੍ਰੋਲ ਬਾਂਡ ’ਤੇ ਆਪੋਜ਼ੀਸ਼ਨ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਟੀ ਵੀ ਜਗਤ ’ਚ ਜਿਨ੍ਹਾਂ ਦੀ ਟੀ ਆਰ ਪੀ ਵੱਧ ਹੁੰਦੀ ਹੈ, ਉਨ੍ਹਾਂ ਨੂੰ ਟੀ ਵੀ ’ਤੇ ਵੀ ਚੰਗੇ ਰੇਟ ’ਤੇ ਇਸ਼ਤਿਹਾਰ ਮਿਲਦੇ ਹਨ, ਉਸੇ ਤਰ੍ਹਾਂ ਅੱਜ ਅਸੀਂ ਸੱਤਾਧਾਰੀ ਦਲ ਹਾਂ ਤੇ ਇਸ ਲਈ ਸਾਨੂੰ ਜ਼ਿਆਦਾ ਚੋਣ ਚੰਦਾ ਮਿਲਿਆ।