ਨਵੀਂ ਦਿੱਲੀ : ਇੰਡੀਆ ਗਠਜੋੜ ਦੀ ਮਹਾਂ-ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਇੰਡੀਆ ਗਠਜੋੜ ਦੀਆਂ ਪੰਜ ਮੰਗਾਂ ਦੱਸੀਆਂ। ਉਨ੍ਹਾ ਕਿਹਾ ਕਿ ਗਠਜੋੜ ਦੀ ਪਹਿਲੀ ਮੰਗ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ’ਚ ਬਰਾਬਰ ਮੌਕੇ ਉਪਲੱਬਧ ਕਰਨਾ ਨਿਸਚਿਤ ਕਰਨੇ ਚਾਹੀਦੇ ਹਨ।
ਦੂਜੀ ਮੰਗ ਇਹ ਹੈ ਕਿ ਚੋਣ ਕਮਿਸ਼ਨ ਨੂੰ ਚੋਣ ’ਚ ਹੇਰਾਫੇਰੀ ਦੇ ਮਕਸਦ ਨਾਲ ਆਪੋਜ਼ੀਸ਼ਨ ਦਲਾਂ ’ਤੇ ਈ ਡੀ ਅਤੇ ਸੀ ਬੀ ਆਈ ਦੀ ਕਾਰਵਾਈ ’ਤੇ ਰੋਕ ਲਾਉਣ ਦੀ ਮੰਗ ਕੀਤੀ। ਤੀਜੀ ਮੰਗ ਹੈ ਕਿ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਤਤਕਾਲ ਰਿਹਾਈ ਕੀਤੀ ਜਾਣੀ ਚਾਹੀਦਾ ਹੈ। ਚੌਥੀ ਮੰਗ ਚੋਣ ਦੌਰਾਨ ਵਿਰੋਧੀ ਦਲਾਂ ਦਾ ਅਰਥਕ ਰੂਪ ਨਾਲ ਗਲਾ ਘੁੱਟਣ ਦੀ ਜਬਰਨ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ। ਪੰਜਵੀਂ ਮੰਗ ’ਚ ਚੋਣ ਬਾਂਡ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਐੱਸ ਆਈ ਟੀ ਗਠਿਤ ਕਰਕੇ ਜਾਂਚ ਕਰਾਉਣ ਦੀ ਮੰਗ ਕੀਤੀ ਗਈ।