ਚੀਨ ਵੱਲੋਂ ਅਰੁਣਾਚਲ ਦੀਆਂ 30 ਥਾਵਾਂ ਦੇ ਨਵੇਂ ਨਾਂਅ ਜਾਰੀ

0
174

ਬੀਜਿੰਗ : ਚੀਨ ਨੇ ਅਰੁਣਾਚਲ ਪ੍ਰਦੇਸ਼ ’ਤੇ ਆਪਣੇ ਦਾਅਵੇ ਦੀ ਕੋਸ਼ਿਸ਼ ਤਹਿਤ ਇਸ ਭਾਰਤੀ ਰਾਜ ’ਚ ਵੱਖ-ਵੱਖ ਥਾਵਾਂ ਦੇ 30 ਨਵੇਂ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਭਾਰਤ ਅਰੁਣਾਚਲ ਪ੍ਰਦੇਸ਼ ’ਚ ਸਥਾਨਾਂ ਦੇ ਨਾਂਅ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰਦਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਹ ਸੂਬਾ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ‘ਕਾਲਪਨਿਕ’ ਨਾਂਅ ਰੱਖਣ ਨਾਲ ਇਹ ਹਕੀਕਤ ਨਹੀਂ ਬਦਲੇਗੀ। ਚੀਨੀ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ‘ਜੰਗਨਾਨ’ ਵਿਚ ਭੂਗੋਲਿਕ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ ਹੈ। ਚੀਨ ਅਰੁਣਾਚਲ ਪ੍ਰਦੇਸ਼ ਨੂੰ ‘ਜੰਗਨਾਨ’ ਕਹਿੰਦਾ ਹੈ ਅਤੇ ਰਾਜ ਨੂੰ ਦੱਖਣੀ ਤਿੱਬਤ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ। ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ’ਤੇ ਖੇਤਰ ਲਈ 30 ਹੋਰ ਨਾਂਅ ਪੋਸਟ ਕੀਤੇ ਗਏ ਹਨ।

LEAVE A REPLY

Please enter your comment!
Please enter your name here