25 C
Jalandhar
Sunday, September 8, 2024
spot_img

ਜਹਾਜ਼ ਨੇ ਸੜਕ ’ਤੇ ਲੈਂਡਿੰਗ ਕਰਕੇ ਮੁੜ ਉਡਾਨ ਭਰੀ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬਹੇੜਾ ਵਿਖੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਹਵਾਈ ਫੌਜ ਦੇ ਜਹਾਜ਼ ਨੇ ਪ੍ਰਯੋਗ ਦੇ ਤੌਰ ’ਤੇ ਲੈਂਡਿੰਗ ਕੀਤੀ ਅਤੇ ਫਿਰ 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ ਤੋਂ ਉਡਾਨ ਭਰੀ। ਇਹ ਅਭਿਆਸ ਸੋਮਵਾਰ ਦੇਰ ਰਾਤ ਸ਼ੁਰੂ ਹੋਇਆ ਅਤੇ ਮੰਗਲਵਾਰ ਤੜਕੇ 3.30 ਵਜੇ ਸਮਾਪਤ ਹੋਇਆ। 3.5 ਕਿਲੋਮੀਟਰ ਲੰਬੀ ਐਮਰਜੰਸੀ ਲੈਂਡਿੰਗ ਪੱਟੀ ’ਤੇ ਕੰਮ 2020 ’ਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਸਾਲ ਦੇ ਅਖੀਰ ’ਚ ਪੂਰਾ ਹੋਇਆ ਸੀ। ਇਸ ਦੀ ਲਾਗਤ 119 ਕਰੋੜ ਰੁਪਏ ਹੈ।
9 ਨਕਸਲੀ ਮਾਰੇ
ਰਾਏਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਮੰਗਲਵਾਰ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ’ਚ 9 ਨਕਸਲੀ ਮਾਰੇ ਗਏ। ਬੀਜਾਪੁਰ ਜ਼ਿਲ੍ਹਾ ਬਸਤਰ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ, ਜਿੱਥੇ 19 ਅਪਰੈਲ ਨੂੰ ਆਮ ਚੋਣਾਂ ਦੇ ਪਹਿਲੇ ਗੇੜ ’ਚ ਵੋਟਾਂ ਪੈਣੀਆਂ ਹਨ।

Related Articles

LEAVE A REPLY

Please enter your comment!
Please enter your name here

Latest Articles