ਆਜ਼ਾਦ ਅਨੰਤਨਾਗ-ਰਾਜੌਰੀ ਤੋਂ ਚੋਣ ਲੜਨਗੇ

0
242

ਸ੍ਰੀਨਗਰ : ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਇਸ ਸੀਟ ’ਤੇ ਤੀਜੇ ਪੜਾਅ ’ਚ 7 ਮਈ ਨੂੰ ਵੋਟਾਂ ਪੈਣਗੀਆਂ।
ਊਧਮਪੁਰ ਸੀਟ ’ਤੇ 19 ਅਪ੍ਰੈਲ ਨੂੰ ਪਹਿਲੇ ਪੜਾਅ ’ਚ ਵੋਟਿੰਗ ਹੋਵੇਗੀ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ 2022 ’ਚ ਕਾਂਗਰਸ ਛੱਡ ਦਿੱਤੀ ਸੀ। ਕਾਂਗਰਸ ਨਾਲ ਆਪਣੀ ਪੰਜ ਦਹਾਕਿਆਂ ਦੀ ਸਾਂਝ ਨੂੰ ਖਤਮ ਕਰਨ ਤੋਂ ਬਾਅਦ ਉਸ ਨੇ ਆਪਣੀ ਸਿਆਸੀ ਜਥੇਬੰਦੀ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ ਪੀ ਏ ਪੀ) ਬਣਾ ਲਈ ਸੀ। ਪਾਰਟੀ ਆਗੂ ਤਾਜ ਮੋਹੀਉਦੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਗੁਲਾਮ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਸੀਟ ਤੋਂ ਚੋਣ ਲੜਨਗੇ।
2014 ’ਚ ਊਧਮਪੁਰ ਹਲਕੇ ਤੋਂ ਭਾਜਪਾ ਆਗੂ ਜਤਿੰਦਰ ਸਿੰਘ ਤੋਂ ਹਾਰਨ ਤੋਂ ਬਾਅਦ ਆਜ਼ਾਦ ਲਈ ਇਹ ਪਹਿਲੀ ਲੋਕ ਸਭਾ ਚੋਣ ਹੋਵੇਗੀ।
ਅਲਤਾਫ ਬੁਖਾਰੀ ਦੀ ‘ਅਪਨੀ ਪਾਰਟੀ’ ਨਾਲ ਗੱਠਜੋੜ ਦੀ ਸੰਭਾਵਨਾ ’ਤੇ ਮੋਹੀਉਦੀਨ ਨੇ ਕਿਹਾ ਕਿ ਇਸ ਮੋਰਚੇ ’ਤੇ ਕੋਈ ਤਰੱਕੀ ਨਹੀਂ ਹੋਈ। ਉਨ੍ਹਾ ਕਿਹਾਸਾਡੇ ਕੋਲ ਸਮਾਂ ਘੱਟ ਹੈ ਅਤੇ ਗੱਲਬਾਤ ’ਚ ਬਹੁਤੀ ਪ੍ਰਗਤੀ ਨਹੀਂ ਹੋਈ। ਇਸ ਲਈ ਬਿਹਤਰ ਹੋਵੇਗਾ ਕਿ ਉਹ ਆਪਣਾ ਕੰਮ ਕਰਨ ਅਤੇ ਅਸੀਂ ਆਪਣਾ। ਕਸ਼ਮੀਰ ਦੀਆਂ ਹੋਰ ਲੋਕ ਸਭਾ ਸੀਟਾਂ ਲਈ ਉਮੀਦਵਾਰ ਉਚਿਤ ਸਮੇਂ ’ਤੇ ਤੈਅ ਕੀਤੇ ਜਾਣਗੇ।

LEAVE A REPLY

Please enter your comment!
Please enter your name here