ਸੋਨੀਆ ਤੇ 13 ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

0
131

ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਸਣੇ 14 ਜਣਿਆਂ ਨੇ ਵੀਰਵਾਰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸੰਸਦ ਭਵਨ ਦੀ ਨਵੀਂ ਇਮਾਰਤ ’ਚ ਸਹੁੰ ਚੁਕਾਈ। ਸੋਨੀਆ ਗਾਂਧੀ ਰਾਜਸਥਾਨ ਅਤੇ ਵੈਸ਼ਨਵ ਓਡੀਸ਼ਾ ਤੋਂ ਚੁਣੇ ਗਏ ਹਨ। ਕਰਨਾਟਕ ਤੋਂ ਕਾਂਗਰਸ ਨੇਤਾ ਅਜੈ ਮਾਕਨ, ਉੱਤਰ ਪ੍ਰਦੇਸ਼ ਤੋਂ ਭਾਜਪਾ ਨੇਤਾ ਆਰ ਪੀ ਐੱਨ ਸਿੰਘ ਅਤੇ ਪੱਛਮੀ ਬੰਗਾਲ ਤੋਂ ਭਾਜਪਾ ਮੈਂਬਰ ਸਮਿਕ ਭੱਟਾਚਾਰੀਆ ਰਾਜ ਸਭਾ ਦੀ ਸਹੁੰ ਚੁੱਕਣ ਵਾਲੇ 14 ਵਿਅਕਤੀਆਂ ’ਚ ਸ਼ਾਮਲ ਸਨ।
ਸਾਰਿਆਂ ਨੇ ਬਾਅਦ ’ਚ ਚੇਅਰਮੈਨ ਨਾਲ ਫੋਟੋ ਖਿਚਵਾਈ। ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੀ ਹੈ। ਸਮਾਗਮ ਦੌਰਾਨ ਉਨ੍ਹਾ ਦੀ ਧੀ ਪਿ੍ਰਅੰਕਾ ਗਾਂਧੀ ਵੀ ਮੌਜੂਦ ਸੀ।

LEAVE A REPLY

Please enter your comment!
Please enter your name here