ਈ ਡੀ ਨੇ ਸੋਰੇਨ ਖਿਲਾਫ ਚਾਰਜਸ਼ੀਟ ’ਚ ਫਰਿੱਜ ਤੇ ਟੀ ਵੀ ਦੇ ਬਿੱਲ ਲਾਏ

0
224

ਰਾਂਚੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਇਸ ਦਾਅਵੇ ਦੇ ਸਮਰਥਨ ’ਚ ਇਕ ਫਰਿੱਜ ਤੇ ਸਮਾਰਟ ਟੀ ਵੀ ਦਾ ਬਿੱਲ ਸਬੂਤਾਂ ਵਜੋਂ ਸ਼ਾਮਲ ਕੀਤਾ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ 31 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀ 8.86 ਏਕੜ ਜ਼ਮੀਨ ਨਾਜਾਇਜ਼ ਢੰਗ ਨਾਲ ਹਾਸਲ ਕੀਤੀ ਸੀ। ਕੇਂਦਰੀ ਏਜੰਸੀ ਨੇ ਰਾਂਚੀ ਸਥਿਤ ਦੋ ਡੀਲਰਾਂ ਕੋਲੋਂ ਇਹ ਰਸੀਦਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਪਿਛਲੇ ਮਹੀਨੇ 48 ਸਾਲਾ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਅਤੇ ਚਾਰ ਹੋਰਾਂ ਖਿਲਾਫ ਦਾਇਰ ਆਪਣੀ ਚਾਰਜਸ਼ੀਟ ’ਚ ਸ਼ਾਮਲ ਕੀਤਾ।

LEAVE A REPLY

Please enter your comment!
Please enter your name here