ਮੌਸਮ ਦੇ ਅਨੁਮਾਨ ਲਈ ਏ ਆਈ ਦੀ ਵਰਤੋਂ

0
210

ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਮਿ੍ਰਤਯੁੰਜੈ ਮਹਾਪਾਤਰਾ ਨੇ ਕਿਹਾ ਕਿ ਭਾਰਤ ਦੇ ਮੌਸਮ ਵਿਗਿਆਨੀਆਂ ਨੇ ਮੌਸਮ ਦੇ ਅਨੁਮਾਨ ਨੂੰ ਹੋਰ ਵਧੇਰੇ ਸਟੀਕ ਬਣਾਉਣ ਲਈ ਮਸਨੂਈ ਬੌਧਿਕਤਾ (ਏ ਆਈ) ਅਤੇ ‘ਮਸ਼ੀਨ ਲਰਨਿੰਗ’ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਮਹਾਪਾਤਰਾ ਨੇ ਕਿਹਾ ਕਿ ਮੌਸਮ ਵਿਭਾਗ ਪੰਚਾਇਤ ਪੱਧਰ ਜਾਂ 10 ਵਰਗ ਕਿਲੋਮੀਟਰ ਤੋਂ ਜ਼ਿਆਦਾ ਖੇਤਰ ’ਚ ਮੌਸਮ ਦਾ ਅਨੁਮਾਨ ਲਾਉਣ ਲਈ ਨਿਗਰਾਨੀ ਪ੍ਰਣਾਲੀ ਵਧਾ ਰਿਹਾ ਹੈ।
ਵਿਭਾਗ ਨੇ 39 ਡਾਪਲਰ ਮੌਸਮ ਰਡਾਰ ਦਾ ਇਕ ਨੈੱਟਵਰਕ ਤਾਇਨਾਤ ਕੀਤਾ ਹੈ ਜੋ ਕਿ ਦੇਸ਼ ਦੇ 85 ਫੀਸਦ ਜ਼ਮੀਨੀ ਹਿੱਸੇ ਨੂੰ ਕਵਰ ਕਰਦਾ ਹੈ ਅਤੇ ਪ੍ਰਮੁੱਖ ਸ਼ਹਿਰਾਂ ਲਈ ਪ੍ਰਤੀ ਘੰਟੇ ਦਾ ਅਨੁਮਾਨ ਦੱਸਦਾ ਹੈ।

LEAVE A REPLY

Please enter your comment!
Please enter your name here