ਬੇਲਾਰੀ (ਕਰਨਾਟਕ) : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਪੁਲਸ ਨੇ ਬੇਲਾਰੀ ਜ਼ਿਲ੍ਹੇ ’ਚ 106 ਕਿੱਲੋ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ 5.60 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।
ਪੁਲਸ ਨੇ ਦੱਸਿਆ-5.60 ਕਰੋੜ ਰੁਪਏ, 3 ਕਿੱਲੋ ਸੋਨਾ ਅਤੇ 103 ਕਿਲੋ ਚਾਂਦੀ ਦੇ ਗਹਿਣੇ ਸਮੇਤ 68 ਚਾਂਦੀ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ ਹਨ। ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ। ਕਰਨਾਟਕ ’ਚ 26 ਅਪਰੈਲ ਅਤੇ 7 ਮਈ ਨੂੰ ਦੋ ਪੜਾਵਾਂ ’ਚ ਲੋਕ ਸਭਾ ਚੋਣਾਂ ਹੋਣੀਆਂ ਹਨ।