ਮੋਦੀਨਗਰ : ਆਮਦਨ ਕਰ ਵਿਭਾਗ ਨੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੋਦੀਨਗਰ ’ਚ ਹਰੀਸ਼ ਦੇ ਘਰ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਨੋਟਿਸ ਭੇਜਿਆ ਹੈ। ਹਰੀਸ਼ ਫੈਕਟਰੀ ’ਚ ਮਜ਼ਦੂਰ ਵਜੋਂ ਕੰਮ ਕਰਦਾ ਹੈ। ਗੋਵਿੰਦਪੁਰੀ ’ਚ ਡਬਲ ਸਟੋਰੀ ਕਾਲੋਨੀ ’ਚ ਰਹਿੰਦੇ ਹਰੀਸ਼ ਕੋਲ ਸਿਰਫ ਬੱਕਰੀ ਹੈ। ਉਸ ਦੀ ਆਰਥਕ ਹਾਲਤ ਠੀਕ ਨਹੀਂ ਹੈ। ਖਾਤੇ ’ਚ ਸਿਰਫ 130 ਰੁਪਏ ਹਨ। ਨੋਟਿਸ ਦੋ ਦਿਨ ਪਹਿਲਾਂ ਉਸ ਦੇ ਘਰ ਪਹੁੰਚਿਆ ਸੀ। ਨੋਟਿਸ ਅੰਗਰੇਜ਼ੀ ’ਚ ਸੀ। ਜਦੋਂ ਉਸਨੂੰ ਸਮਝ ਨਾ ਆਈ ਤਾਂ ਉਸਨੇ ਆਪਣੇ ਗੁਆਂਢੀ ਨੂੰ ਦਿਖਾਇਆ। ਜਦੋਂ ਉਸ ਨੂੰ ਟੈਕਸ ਚੋਰੀ ਦਾ ਪਤਾ ਲੱਗਾ ਤਾਂ ਉਸ ਦੀ ਬੇਚੈਨੀ ਹੋਰ ਵਧ ਗਈ। ਹਰੀਸ਼ ਨੇ ਦੋਸ਼ ਲਾਇਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਸ ਦੇ ਨਾਂ ’ਤੇ ਫਰਮ ਬਣਾ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਹੈ। ਉਸਨੇ ਟੈਕਸ ਜਮ੍ਹਾ ਨਹੀਂ ਕੀਤਾ। ਉਸਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਫਰਮ ਸ਼ੁਰੂ ਕੀਤੀ ਗਈ। ਹਰੀਸ਼ ਨੇ ਇਸ ਮਾਮਲੇ ’ਚ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।