ਲੰਗਾਹ ਦੇ ਪੁੱਤਰ ਸਣੇ 5 ਜਣੇ ਹੈਰੋਇਨ ਸਮੇਤ ਗਿ੍ਰਫਤਾਰ

0
193

ਸ਼ਿਮਲਾ : ਇੱਥੇ ਪੁਲਸ ਨੇ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸਣੇ 5 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ 42.89 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ’ਚ ਕੁੜੀ ਵੀ ਸ਼ਾਮਲ ਹੈ।
ਐੱਸ ਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਸ ਨੇ ਪੁਰਾਣੇ ਬੱਸ ਅੱਡੇ ਕੋਲ ਪੰਚਾਇਤ ਘਰ ਨੇੜਲੇ ਹੋਟਲ ਦੇ ਕਮਰੇ ’ਚ ਛਾਪੇ ਦੌਰਾਨ ਇਹ ਗਿ੍ਰਫਤਾਰੀਆਂ ਕੀਤੀਆਂ। ਮੁੱਖ ਮੁਲਜ਼ਮ ਦੀ ਪਛਾਣ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ (37) ਵਜੋਂ ਹੋਈ ਹੈ ਅਤੇ ਬਾਕੀ ਚਾਰ ਮੁਲਜ਼ਮ ਅਜੈ ਕੁਮਾਰ (27) ਪਟਿਆਲਾ, ਸ਼ੁਭਮ ਕੌਸ਼ਲ (26) ਕਾਂਸਲ, ਸੈਕਟਰ-1 ਚੰਡੀਗੜ੍ਹ ਤੇ ਬਲਬਿੰਦਰ (22) ਨਯਾ ਗਾਓਂ, ਮੁਹਾਲੀ ਦੇ ਰਹਿਣ ਵਾਲੇ ਹਨ ਅਤੇ ਇੱਕ ਹੋਰ ਮੁਲਜ਼ਮ ਕੁੜੀ ਅਵਨੀ ਨੇਗੀ (19) ਸਾਂਗਲਾ, ਕਨੌਰ ਨਾਲ ਹੈ। ਮੁਲਜ਼ਮਾਂ ਖਿਲਾਫ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ ਡੀ ਪੀ ਐੱਸ) ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ 3 ਮਈ 2021 ’ਚ ਪ੍ਰਕਾਸ਼ ਸਿੰਘ ਨੂੰ ਹੈਰੋਇਨ ਰੱਖਣ ਦੇ ਦੋਸ਼ ’ਚ ਪੰਜਾਬ ਦੇ ਗੁਰਦਾਸਪੁਰ ’ਚੋਂ ਗਿ੍ਰਫਤਾਰ ਕੀਤਾ ਗਿਆ ਸੀ।

LEAVE A REPLY

Please enter your comment!
Please enter your name here