ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਲਈ ਯੋਗ ਗੁਰੂ ਬਾਬਾ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਬਾਲ�ਿਸ਼ਨ ਦੇ ਬਿਨਾਂ ਸ਼ਰਤ ਮੁਆਫੀਆਂ ਦੇ ਹਲਫਨਾਮਿਆਂ ਨੂੰ ਮੰਨਣ ਤੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਉਨ੍ਹਾਂ ਅਜਿਹਾ ਗਲਤ ਕੰਮ ਕਰਦਿਆਂ ਫੜੇ ਜਾਣ ’ਤੇ ਕੀਤਾ ਹੈ।
ਜਸਟਿਸ ਹਿਮਾ ਕੋਹਲੀ ਤੇ ਜਸਟਿਸ ਅਹਿਸਾਨੂਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਕਿਹਾਤੁਸੀਂ ਹਲਫਨਾਮਿਆਂ ਵਿਚ ਧੋਖਾਧੜੀ ਕਰ ਰਹੇ ਹੋ। ਤੁਸੀਂ ਸਾਡੇ ਤਿੰਨ ਵਾਰ ਦੇ ਨਿਰਦੇਸ਼ਾਂ ਦੀ ਅਣਦੇਖੀ ਕੀਤੀ ਅਤੇ ਇਸ ਦਾ ਨਤੀਜਾ ਭੁਗਤਣਾ ਪਵੇਗਾ। ਅਸੀਂ ਅੰਨ੍ਹੇ ਨਹੀਂ ਹਾਂ।
ਸੁਪਰੀਮ ਕੋਰਟ ਵਿਚ ਕੀ ਹੋਇਆ?
ਸੁਪਰੀਮ ਕੋਰਟ : ਮੁਕੁਲ ਰੋਹਤਗੀ, ਤੁਸੀਂ ਕਿਸ ਦੇ ਲਈ ਪੇਸ਼ ਹੋ ਰਹੇ ਹੋ? ਇਸ ਮਾਮਲੇ ਵਿਚ ਲਗਾਤਾਰ ਵਕੀਲ ਬਦਲ ਰਹੇ ਹਨ।
ਰੋਹਤਗੀ : ਰਾਮਦੇਵ ਤੇ ਬਾਲ�ਿਸ਼ਨ ਲਈ। ਰੋਹਤਗੀ ਨੇ ਕਿਹਾ ਕਿ 6 ਅਪ੍ਰੈਲ ਨੂੰ ਹਲਫਨਾਮਾ ਦਾਖਲ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਲਫਨਾਮਾ ਕੋਰਟ ਵਿਚ ਆਉਣ ਤੋਂ ਪਹਿਲਾਂ ਲੋਕਾਂ ਕੋਲ ਸੀ, ਜਦਕਿ ਸੁਪਰੀਮ ਕੋਰਟ ਦੀ ਵੈੱਬਸਾਈਟ ਦੀ ਪੀ ਡੀ ਐੱਫ ਵਿਚ ਨਹੀਂ ਸੀ। ਰੋਹਤਗੀ ਨੇ ਕਿਹਾ ਕਿ ਬਾਲ�ਿਸ਼ਨ ਨੇ ਹਲਫਨਾਮੇ ਵਿਚ ਕਿਹਾ ਸੀ ਕਿ ਉਹ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗਦੇ ਹਨ। ਰੋਹਤਗੀ ਨੇ ਹਲਫਨਾਮਾ ਪੜ੍ਹਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਇਸ਼ਤਿਹਾਰ ਦੁਬਾਰਾ ਨਹੀਂ ਜਾਰੀ ਕੀਤੇ ਜਾਣਗੇ। ਪਿਛਲੇ ਸਾਲ ਨਵੰਬਰ ਵਿਚ ਵੀ ਪ੍ਰੈੱਸ ਕਾਨਫਰੰਸ ਕਰਕੇ ਸੁਪਰੀਮ ਕੋਰਟ ਤੋਂ ਮੁਆਫੀ ਮੰਗੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਹੱਤਕ ਅਦਾਲਤ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਜਹਾਜ਼ ਦੀ ਟਿਕਟ ਨਾ ਮਿਲਣ ਕਰਕੇ ਰਾਮਦੇਵ ਤੇ ਬਾਲ�ਿਸ਼ਨ ਕੋਰਟ ਨਹੀਂ ਆ ਸਕੇ। ਤੁਸੀਂ ਮਾਮਲੇ ਨੂੰ ਹਲਕੇ ਵਿਚ ਲੈ ਰਹੇ ਹੋ। ਜਦੋਂ ਅਗਲੇ ਦਿਨ ਦਿੱਲੀ ਆ ਗਏ ਤਾਂ ਹਲਫਨਾਮਾ ਫਾਈਲ ਕਰਨ ਦੀ ਕੀ ਲੋੜ ਸੀ। ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਹਲਫਨਾਮੇ ਵਿਚ ਧੋਖਾਧੜੀ ਕੀਤੀ ਗਈ ਹੈ, ਇਸ ਨੂੰ ਕਿਸ ਨੇ ਤਿਆਰ ਕੀਤਾ। ਉਨ੍ਹਾ ਨੂੰ ਦੇਖ ਕੇ ਹੈਰਾਨੀ ਹੋ ਰਹੀ ਹੈ। ਜਸਟਿਸ ਕੋਹਲੀ ਨੇ ਕਿਹਾ ਕਿ ਤੁਹਾਨੂੰ ਅਜਿਹਾ ਹਲਫਨਾਮਾ ਨਹੀਂ ਦੇਣਾ ਚਾਹੀਦਾ ਸੀ। ਰੋਹਤਗੀ ਨੇ ਕਿਹਾ ਕਿ ਚੂਕ ਹੋ ਗਈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਬਹੁਤ ਛੋਟਾ ਸ਼ਬਦ ਹੈ। ਇਨ੍ਹਾਂ ਲੋਕਾਂ ਨੇ ਕੋਰਟ ਦੇ ਹੁਕਮਾਂ ਦੀ ਤਿੰਨ ਵਾਰ ਅਣਦੇਖੀ ਕੀਤੀ, ਇਸ ਦਾ ਨਤੀਜਾ ਭੁਗਤਣਾ ਪਵੇਗਾ।
ਜਸਟਿਸ ਅਮਾਨਉੱਲ੍ਹਾ ਨੇ ਕਿਹਾਅਸੀਂ ਅੰਨ੍ਹੇ ਨਹੀ ਹਾਂ। ਰੋਹਤਗੀ ਨੇ ਕਿਹਾ ਕਿ ਲੋਕ ਗਲਤੀਆਂ ਕਰਦੇ ਹਨ। ਬੈਂਚ ਨੇ ਕਿਹਾ ਕਿ ਫਿਰ ਤਕਲੀਫ ਉਠਾਉਣੀ ਪੈਂਦੀ ਹੈ।
ਬੈਂਚ ਨੇ ਕੇਂਦਰ ਸਰਕਾਰ ਤੇ ਉੱਤਰਾਖੰਡ ਦੀ ਵੀ ਖਿਚਾਈ ਕੀਤੀ। ਜਸਟਿਸ ਕੋਹਲੀ ਨੇ ਕਿਹਾ ਕਿ ਕੇਂਦਰ ਦੇ ਆਯੂਸ਼ ਮੰਤਰਾਲੇ ਨੇ ਇਸ ਬਾਰੇ ਕਿਸੇ ਅਦਾਲਤ ਵਿਚ ਕੇਸ ਕਿਉ ਨਹੀਂ ਕੀਤਾ। ਕੋਰਟ ਨੇ ਇਸ ਮੁੱਦੇ ’ਤੇ ਉੱਤਰਾਖੰਡ ਦੀ ਸਟੇਟ ਲਾਇਸੈਂਸਿੰਗ ਅਥਾਰਟੀ ਨੂੰ ਵੀ ਲੰਮੇ ਹੱਥੀਂ ਲਿਆ ਕਿ ਉਹ ਉਸ ਦੇ ਰੋਲ ਨੂੰ ਹਲਕੇ ਢੰਗ ਨਾਲ ਨਹੀਂ ਲਵੇਗੀ। ਬੈਂਚ ਨੇ ਅਸਾਧਾਰਨ ਕਰੜੇ ਲਫਜ਼ਾਂ ਵਿਚ ਕਿਹਾਅਸੀਂ ਤੁਹਾਨੂੰ ਪਾੜ ਕੇ ਰੱਖ ਦੇਵਾਂਗੇ। ਇਸ ਮਾਮਲੇ ਵਿਚ ਸਾਰੇ ਸੰਬੰਧਤ ਅਫਸਰਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ।
ਕੋਰਟ ਨੇ ਸੁਣਵਾਈ ਦੀ ਅਗਲੀ ਤਰੀਕ 16 ਅਪ੍ਰੈਲ ਪਾਉਦਿਆਂ ਬੈਂਚ ਨੇ ਕਿਹਾਅਸੀਂ ਇਹ ਨੋਟ ਕਰਕੇ ਹੈਰਾਨ ਹਾਂ ਕਿ ਫਾਈਲਾਂ ਅੱਗੇ ਖਿਸਕਾਉਣ ਤੋਂ ਬਿਨਾਂ ਉੱਤਰਾਖੰਡ ਦੀ ਲਾਇਸੈਂਸਿੰਗ ਅਥਾਰਟੀ ਨੇ ਕੁਝ ਨਹੀਂ ਕੀਤਾ, ਚਾਰ-ਪੰਜ ਸਾਲ ਡੂੰਘੀ ਨੀਂਦ ਸੁੱਤੀ ਰਹੀ। ਇਸ ਨੇ ਅਥਾਰਟੀ ਵੱਲੋਂ ਹਾਜ਼ਰ ਸੂਬਾਈ ਅਫਸਰ ਨੂੰ ਕਿਹਾ ਕਿ ਉਹ ਬੇਹਰਕਤੀ ਦੇ ਕਾਰਨ ਦੱਸੇ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਕੀਤੀ ਹੋਈ ਹੈ ਕਿ ਪਤੰਜਲੀ ਨੇ ਕੋਰੋਨਾ ਵੇਲੇ ਵੈਕਸੀਨੇਸ਼ਨ ਦੇ ਖਿਲਾਫ ਮੁਹਿੰਮ ਚਲਾਈ ਅਤੇ ਆਪਣੀਆਂ ਦਵਾਈਆਂ ਨਾਲ ਕੋਰੋਨਾ ਠੀਕ ਕਰਨ ਦੇ ਦਾਅਵੇ ਕੀਤੇ। ਇਨ੍ਹਾਂ ਨੇ ਐਲੋਪੈਥੀ ਦੇ ਡਾਕਟਰਾਂ ਤੇ ਦਵਾਈਆਂ ਨੂੰ ਭੰਡਿਆ। ਬਾਬਾ ਰਾਮਦੇਵ ਨੇ ਉਨ੍ਹਾਂ ਖਿਲਾਫ ਮਾਮਲੇ ਰੱਦ ਕਰਨ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ।