ਯੋਰੋਸ਼ਲਮ : ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਨਿਰਮਾਣ ਖੇਤਰ ਵਿਚ ਮਜ਼ਦੂਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਪਰੈਲ ਅਤੇ ਮਈ ਵਿਚ 6000 ਤੋਂ ਵੱਧ ਭਾਰਤੀ ਕਾਮੇ ਇਜ਼ਰਾਈਲ ਪਹੁੰਚਣਗੇ। ਇਜ਼ਰਾਈਲੀ ਸਰਕਾਰ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ, ਵਿੱਤ ਮੰਤਰਾਲੇ ਅਤੇ ਉਸਾਰੀ ਤੇ ਰਿਹਾਇਸ਼ ਮੰਤਰਾਲੇ ਨੇ ਸਾਂਝੇ ਤੌਰ ’ਤੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਕਾਮਿਆਂ ਨੂੰ ਸਬਸਿਡੀ ਵਾਲੇ ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਜਾਵੇਗਾ।