ਬੱਸ ਪਲਟਣ ਨਾਲ ਛੇ ਸਕੂਲੀ ਵਿਦਿਆਰਥੀਆਂ ਦੀ ਮੌਤ

0
144

ਕਨੀਨਾ : ਹਰਿਆਣਾ ਦੇ ਮਹਿੰਦਰਗੜ੍ਹ ਦੇ ਉਨਹਾਨੀ ਪਿੰਡ ’ਚ ਵੀਰਵਾਰ ਸਵੇਰੇ 9 ਵਜੇ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਬੱਸ ਪਲਟਣ ਨਾਲ ਛੇ ਬੱਚਿਆਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋ ਗਏ।
ਡਰਾਈਵਰ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਪਿੰਡ ਖੇੜੀ ਦੇ ਲੋਕਾਂ ਨੇ ਡਰਾਈਵਰ ਨੂੰ ਝਾੜਿਆ ਸੀ। ਇਸ ਦੌਰਾਨ ਬੱਸ ਉੱਥੇ ਕਰੀਬ 10 ਮਿੰਟ ਪੱਛੜ ਗਈ। ਸਮੇਂ ਦੀ ਦੇਰੀ ਨੂੰ ਪੂਰਾ ਕਰਨ ਲਈ ਡਰਾਈਵਰ ਨੇ ਬੱਸ ਨੂੰ ਤੇਜ਼ ਰਫਤਾਰ ਨਾਲ ਭਜਾਇਆ ਤੇ ਉਹ ਓਵਰਟੇਕ ਕਰਦਿਆਂ ਪਲਟ ਗਈ। ਡਰਾਈਵਰ ਭੱਜ ਗਿਆ ਸੀ, ਪਰ ਪੁਲਸ ਨੇ ਬਾਅਦ ਵਿਚ ਕਾਬੂ ਕਰ ਲਿਆ।

LEAVE A REPLY

Please enter your comment!
Please enter your name here