ਸਪਾਈਵੇਅਰ ਹਮਲੇ ਦਾ ਖਤਰਾ

0
183

ਨਵੀਂ ਦਿੱਲੀ : ਐਪਲ ਨੇ ਸਪਾਈਵੇਅਰ ਹਮਲੇ ਬਾਰੇ ਭਾਰਤ ਸਮੇਤ 92 ਦੇਸ਼ਾਂ ਦੇ ਉਪਭੋਗਤਾਵਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਐਪਲ ਦਾ ਕਹਿਣਾ ਹੈ ਕਿ ਯੂਜ਼ਰਜ਼ ਸਪਾਈਵੇਅਰ ਹਮਲੇ ਦਾ ਸ਼ਿਕਾਰ ਹੋ ਸਕਦੇ ਹਨ, ਜੋ ਯੂਜ਼ਰਜ਼ ਦੀ ਪ੍ਰਾਈਵੇਸੀ ਲਈ ਖਤਰਾ ਹੋ ਸਕਦਾ ਹੈ। ਇਹ ਸਪਾਈਵੇਅਰ ਚੁਣੇ ਹੋਏ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਕੇ ਵਰਤਿਆ ਜਾ ਰਿਹਾ ਹੈ। ਕੰਪਨੀ ਨੇ ਇਸ ਖਤਰੇ ਦੀ ਜਾਣਕਾਰੀ ਯੂਜ਼ਰਜ਼ ਨੂੰ ਈਮੇਲ ਰਾਹੀਂ ਦਿੱਤੀ ਹੈ। ਐਪਲ ਨੇ ਕਿਹਾ ਹੈ ਕਿ ਇਹ ਜਾਸੂਸੀ ਹਮਲਾ ਆਈਫੋਨ ਯੂਜ਼ਰਜ਼ ਲਈ ਖਤਰਾ ਸਾਬਤ ਹੋ ਸਕਦਾ ਹੈ। ਸਪਾਈਵੇਅਰ ਹਮਲਾ ਨਿਯਮਤ ਸਾਈਬਰ ਅਪਰਾਧਿਕ ਗਤੀਵਿਧੀ ਅਤੇ ਹੋਰ ਮਾਲਵੇਅਰ ਹਮਲਿਆਂ ਨਾਲੋਂ ਬਹੁਤ ਜ਼ਿਆਦਾ ਉੱਨਤ ਹੈ, ਜੋ ਪਹਿਲਾਂ ਨਹੀਂ ਦੇਖਿਆ ਗਿਆ। ਆਈਫੋਨ ਬਣਾਉਣ ਵਾਲੀ ਕੰਪਨੀ ਨੇ 2021 ਤੋਂ ਕਈ ਵਾਰ ਅਜਿਹੇ ਹਮਲਿਆਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਐਪਲ ਹੁਣ ਤੱਕ 150 ਤੋਂ ਵੱਧ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਚਿਤਾਵਨੀ ਜਾਰੀ ਕਰ ਚੁੱਕਾ ਹੈ।

LEAVE A REPLY

Please enter your comment!
Please enter your name here