ਏ ਡੀ ਬੀ ਨੇ ਭਾਰਤ ਦੀ ਵਿਕਾਸ ਦਰ ਵਧਾ ਕੇ 7 ਫੀਸਦੀ ਕੀਤੀ

0
60

ਨਵੀਂ ਦਿੱਲੀ : ਏਸ਼ੀਆਈ ਵਿਕਾਸ ਬੈਂਕ (ਏ ਡੀ ਬੀ) ਨੇ ਵੀਰਵਾਰ ਚਾਲੂ ਵਿੱਤੀ ਸਾਲ 2024-25 ਲਈ ਭਾਰਤ ਲਈ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7 ਫੀਸਦੀ ਕਰ ਦਿੱਤਾ। ਇਸ ਤੋਂ ਪਹਿਲਾਂ ਇਸ ਨੇ ਵਿਕਾਸ ਦਰ 6.7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਬੈਂਕ ਅਨੁਸਾਰ ਜਨਤਕ ਅਤੇ ਨਿੱਜੀ ਖੇਤਰ ਦੇ ਨਿਵੇਸ਼ ਅਤੇ ਖਪਤਕਾਰਾਂ ਦੀ ਮੰਗ ਮਜ਼ਬੂਤ ਵਿਕਾਸ ਲਈ ਰਾਹ ਪੱਧਰਾ ਕਰੇਗੀ। ਵਿੱਤੀ ਸਾਲ 2024-25 ਲਈ ਵਿਕਾਸ ਅਨੁਮਾਨ ਵਿੱਤੀ ਸਾਲ 2022-23 ਦੇ ਅਨੁਮਾਨਤ 7.6 ਫੀਸਦ ਤੋਂ ਘੱਟ ਹੈ।
ਡਾ. ਮੱਖਣ ਸਿੰਘ ਸੰਗਰੂਰ ਤੋਂ ਬਸਪਾ ਉਮੀਦਵਾਰ
ਜਲੰਧਰ : ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਡਾ. ਮੱਖਣ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਬਾਕੀ ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ਡਾ. ਮੱਖਣ ਸਿੰਘ ਬਾਮਸੇਫ ਦੇ ਵਰਕਰ ਦੇ ਤੌਰ ’ਤੇ ਪਾਰਟੀ ਸਫਾਂ ਨਾਲ ਜੁੜੇ ਰਹੇ ਅਤੇ ਬਸਪਾ ਦੇ ਮੌਜੂਦਾ ਜਨਰਲ ਸਕੱਤਰ ਵੀ ਹਨ। ਡਾ. ਮੱਖਣ ਸਿੰਘ ਸਿਹਤ ਵਿਭਾਗ ਵਿੱਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾਮੁਕਤ ਹੋਏ ਹਨ।
ਕਿਸਾਨਾਂ ਲਈ ਹੈਲਪਲਾਈਨ ਨੰਬਰ
ਮੁਹਾਲੀ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਰੋਕਣ ਲਈ ਕੰਟਰੋਲ ਰੂਮ ਸਥਾਪਤ ਕੀਤਾ ਹੈ। ਹੈਲਪਲਾਈਨ ਵਟਸਐਪ ਨੰਬਰ 9646106836 ’ਤੇ ਖੇਤਾਂ ’ਚ ਢਿੱਲੀਆਂ, ਖਤਰਨਾਕ ਲਟਕਦੀਆਂ ਤਾਰਾਂ ਅਤੇ ਸਪਾਰਕਿੰਗ ਦੀ ਰਿਪੋਰਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਕਿਸਾਨ ਅਜਿਹੀਆਂ ਘਟਨਾਵਾਂ ਦੀ ਸੂਚਨਾ ਕੰਟਰੋਲ ਰੂਮ ਦੇ ਨੰਬਰ 9646106835 ਅਤੇ 1912 ’ਤੇ ਵੀ ਦੇ ਸਕਦੇ ਹਨ।
17 ਸ਼ਰਧਾਲੂਆਂ ਦੀ ਮੌਤ
ਕਰਾਚੀ : ਪਾਕਿਸਤਾਨ ਦੇ ਸਿੰਧ ਅਤੇ ਬਲੋਚਿਸਤਾਨ ਸੂਬਿਆਂ ਵਿਚਾਲੇ ਸਰਹੱਦੀ ਸ਼ਹਿਰ ਨੇੜੇ ਸ਼ਰਧਾਲੂਆਂ ਨਾਲ ਭਰੀ ਬੱਸ ਡੂੰਘੀ ਖੱਡ ਵਿਚ ਡਿੱਗਣ ਕਾਰਨ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 38 ਜ਼ਖਮੀ ਹੋ ਗਏ। ਸ਼ਰਧਾਲੂ ਬਲੋਚਿਸਤਾਨ ਦੇ ਖੁਜਦਾਰ ਜ਼ਿਲ੍ਹੇ ’ਚ ਦੂਰ-ਦੁਰਾਡੇ ਸਥਿਤ ਮੁਸਲਮ ਸੂਫੀ ਦਰਗਾਹ ਸ਼ਾਹ ਨੂਰਾਨੀ ’ਤੇ ਜਾ ਰਹੇ ਸਨ।

LEAVE A REPLY

Please enter your comment!
Please enter your name here