ਵੀਅਤਨਾਮ ’ਚ ਮਹਿਲਾ ਕਾਰੋਬਾਰੀ ਨੂੰ ਮੌਤ ਦੀ ਸਜ਼ਾ

0
274

ਹਨੋਈ : ਹੋ ਚੀ ਮਿਨਹ ਸਿਟੀ ਦੀ ਅਦਾਲਤ ਨੇ ਵੀਅਤਨਾਮ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਵਿੱਤੀ ਧੋਖਾਧੜੀ ਮਾਮਲੇ ਵਿਚ ਰੀਅਲ ਅਸਟੇਟ ਕਾਰੋਬਾਰੀ ਟਰੂੰਗ ਮਾਈ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ। ਰੀਅਲ ਅਸਟੇਟ ਕੰਪਨੀ ਵਾਨ ਥਿੰਹ ਫੈਟ ਦੀ 67 ਸਾਲਾ ਚੇਅਰਵੂਮੈਨ ’ਤੇ 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ, ਜੋ ਦੇਸ਼ ਦੇ 2022 ਦੀ ਜੀ ਡੀ ਪੀ ਦਾ ਲੱਗਭੱਗ ਤਿੰਨ ਪ੍ਰਤੀਸ਼ਤ ਹੈ।
ਯੂਕਰੇਨ ’ਚ ਫੌਜ ’ਚ ਭਰਤੀ ਲਾਜ਼ਮੀ
ਕੀਵ : ਯੂਕਰੇਨ ਦੀ ਸੰਸਦ ਨੇ ਫੌਜ ’ਚ ਲਾਜ਼ਮੀ ਭਰਤੀ ਅਤੇ ਵੱਖ-ਵੱਖ ਰੈਂਕਾਂ ’ਚ ਖਾਲੀ ਆਸਾਮੀਆਂ ਨੂੰ ਭਰਨ ਲਈ ਵਿਵਾਦਗ੍ਰਸਤ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਨੂੰਨ ਦੇ ਸ਼ੁਰੂਆਤੀ ਖਰੜੇ ਨੂੰ ਰੱਦ ਕਰਨ ਲਈ ਹਜ਼ਾਰਾਂ ਸੋਧਾਂ ਪੇਸ਼ ਕੀਤੀਆਂ ਗਈਆਂ ਸਨ, ਨਤੀਜੇ ਵਜੋਂ ਇਸ ’ਚ ਮਹੀਨਿਆਂ ਦੀ ਦੇਰੀ ਹੋਈ। ਸੰਸਦ ਮੈਂਬਰਾਂ ਨੇ ਵੀ ਲੰਬੇ ਸਮੇਂ ਤੋਂ ਇਸ ਕਾਨੂੰਨ ਪ੍ਰਤੀ ਉਦਾਸੀਨ ਰਵੱਈਆ ਅਪਣਾਇਆ ਹੋਇਆ ਸੀ। ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਲੋਕ ਇਸ ਕਾਨੂੰਨ ਨੂੰ ਪਸੰਦ ਨਹੀਂ ਕਰਨਗੇ। ਸਾਬਕਾ ਫੌਜੀ ਕਮਾਂਡਰ ਵੈਲੇਰੀ ਜਲੁਜਨੀ ਦੀ ਬੇਨਤੀ ’ਤੇ ਕਾਨੂੰਨ ਦਾ ਖਰੜਾ ਤਿਆਰ ਕੀਤਾ ਗਿਆ ਹੈ, ਜਿਸ ਨੇ ਕਿਹਾ ਸੀ ਕਿ ਫੌਜ ਦੇ ਵੱਖ-ਵੱਖ ਰੈਂਕਾਂ ਨੂੰ ਮਜ਼ਬੂਤ ਕਰਨ ਲਈ 500,000 ਨਵੀਂ ਭਰਤੀ ਦੀ ਲੋੜ ਹੈ।
ਯੂ ਕੇ ’ਚ 12 ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਫੜੇ
ਲੰਡਨ : ਬਰਤਾਨੀਆ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੱਦੇ ਅਤੇ ਕੇਕ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਗੈਰ-ਕਾਨੂੰਨੀ ਤੌਰ ’ਤੇ ਕੰਮ ਕਰਨ ਦੇ ਸ਼ੱਕ ਵਿਚ 12 ਭਾਰਤੀ ਨਾਗਰਿਕਾਂ ਨੂੰ ਫੜਿਆ ਗਿਆ, ਜਿਨ੍ਹਾਂ ਵਿਚ 11 ਪੁਰਸ਼ ਅਤੇ ਇਕ ਔਰਤ ਹੈ। ਚਾਰ ਨੂੰ ਭਾਰਤ ਭੇਜਣ ਲਈ ਹਿਰਾਸਤ ’ਚ ਲਿਆ ਗਿਆ ਹੈ। ਬਾਕੀ 8 ਲੋਕਾਂ ਨੂੰ ਇਸ ਸ਼ਰਤ ’ਤੇ ਜ਼ਮਾਨਤ ਦਿੱਤੀ ਗਈ ਹੈ ਕਿ ਉਹ ਨਿਯਮਿਤ ਤੌਰ ’ਤੇ ਪੁਲਸ ਨੂੰ ਰਿਪੋਰਟ ਕਰਨਗੇ।

LEAVE A REPLY

Please enter your comment!
Please enter your name here