25.8 C
Jalandhar
Monday, September 16, 2024
spot_img

ਬੇਰੁਜ਼ਗਾਰੀ ਤੇ ਮਹਿੰਗਾਈ ਵੱਡੇ ਚੋਣ ਮੁੱਦੇ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਮੌਕੇ ਨਾਮੀ ਸੰਸਥਾ ਸੀ ਐੱਸ ਡੀ ਐੱਸ-ਲੋਕਨੀਤੀ ਵੱਲੋਂ ਕੀਤੇ ਗਏ ਸਰਵੇ ਵਿਚ ਇਹ ਸਾਹਮਣੇ ਆਇਆ ਹੈ ਕਿ ਕਰੀਬ ਅੱਧੇ ਵੋਟਰ ਮਹਿੰਗਾਈ ਵਧਣ ਤੇ ਨੌਕਰੀਆਂ ਨਾ ਮਿਲਣ ਤੋਂ ਚਿੰਤਤ ਹਨ। ਸਰਵੇ 19 ਰਾਜਾਂ ਦੇ 10019 ਵੋਟਰਾਂ ਦੇ ਹੁੰਗਾਰੇ ’ਤੇ ਅਧਾਰਤ ਹੈ।
ਚੋਣਾਂ 7 ਗੇੜਾਂ ਵਿਚ ਹੋ ਰਹੀਆਂ ਹਨ। ਪਹਿਲੇ ਗੇੜ ਦੀ ਪੋਲਿੰਗ 19 ਅਪ੍ਰੈਲ ਤੇ ਆਖਰੀ ਗੇੜ ਦੀ ਪੋਲਿੰਗ ਪਹਿਲੀ ਜੂਨ ਨੂੰ ਹੋਣੀ ਹੈ ਅਤੇ ਨਤੀਜੇ 4 ਜੂਨ ਨੂੰ ਨਿਕਲਣਗੇ, ਜਦਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਤੀਜੀ ਜਿੱਤ ਦਰਜ ਕਰਨ ਲਈ ਟਿੱਲ ਲਾ ਰਹੀ ਹੈ, ਆਪੋਜ਼ੀਸ਼ਨ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਭਾਜਪਾ ਨੂੰ ਹਰਾਉਣ ਲਈ ਡਟਿਆ ਹੋਇਆ ਹੈ।
ਸਰਵੇ ਦੌਰਾਨ 62 ਫੀਸਦੀ ਵੋਟਰਾਂ ਨੇ ਕਿਹਾ ਕਿ ਨੌਕਰੀ ਹਾਸਲ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਸਿਰਫ 12 ਫੀਸਦੀ ਨੇ ਕਿਹਾ ਕਿ ਨੌਕਰੀਆਂ ਮਿਲਣੀਆਂ ਆਸਾਨ ਹੋ ਗਈਆਂ ਹਨ। 67 ਫੀਸਦੀ ਮੁਸਲਮਾਨਾਂ ਦਾ ਕਹਿਣਾ ਹੈ ਕਿ ਨੌਕਰੀਆਂ ਮਿਲਣੀਆਂ ਔਖੀਆਂ ਹਨ, ਜਦਕਿ ਹੋਰਨਾਂ ਪੱਛੜੀਆਂ ਜਾਤਾਂ ਦੇ 63 ਫੀਸਦੀ ਹਿੰਦੂਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ 59 ਫੀਸਦੀ ਵੋਟਰਾਂ ਦੀ ਵੀ ਇਹੀ ਰਾਇ ਹੈ। ਉਤਲੀਆਂ ਜਾਤਾਂ ਦੇ 57 ਫੀਸਦੀ ਵੋਟਰਾਂ ਨੇ ਵੀ ਕਿਹਾ ਕਿ ਨੌਕਰੀਆਂ ਨਹੀਂ ਮਿਲ ਰਹੀਆਂ, ਜਦਕਿ 17 ਫੀਸਦੀ ਨੇ ਕਿਹਾ ਕਿ ਨੌਕਰੀਆਂ ਆਸਾਨੀ ਨਾਲ ਮਿਲ ਰਹੀਆਂ ਹਨ। 71 ਫੀਸਦੀ ਵੋਟਰਾਂ ਨੇ ਕਿਹਾ ਕਿ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ। 76 ਫੀਸਦੀ ਗਰੀਬਾਂ ਅਤੇ ਏਨੇ ਹੀ ਮੁਸਲਮਾਨਾਂ ਮੁਤਾਬਕ ਮਹਿੰਗਾਈ ਕਾਰਨ ਬੁਰਾ ਹਾਲ ਹੈ।
ਜ਼ਿੰਦਗੀ ਦੀ ਕੁਆਲਿਟੀ ਬਾਰੇ ਲਗਭਗ 48 ਫੀਸਦੀ ਨੇ ਕਿਹਾ ਕਿ ਬਿਹਤਰ ਹੋਈ ਹੈ, ਜਦਕਿ 35 ਫੀਸਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਵਿਗੜੀ ਹੈ। ਸਿਰਫ 22 ਫੀਸਦੀ ਵੋਟਰਾਂ ਨੇ ਕਿਹਾ ਕਿ ਉਹ ਪੈਸੇ ਬਚਾ ਲੈਂਦੇ ਹਨ, ਜਦਕਿ 36 ਫੀਸਦੀ ਨੇ ਕਿਹਾ ਕਿ ਉਹ ਲੋੜਾਂ ਪੂਰੀਆਂ ਕਰ ਲੈਂਦੇ ਹਨ, ਪਰ ਪੈਸੇ ਨਹੀਂ ਬਚਾ ਪਾਉਦੇ।
55 ਫੀਸਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਦੇਸ਼ ਵਿਚ ਕੁਰੱਪਸ਼ਨ ਵਧੀ ਹੈ। 25 ਫੀਸਦੀ ਨੇ ਇਸ ਲਈ ਕੇਂਦਰ ਸਰਕਾਰ ਤੇ 16 ਫੀਸਦੀ ਨੇ ਰਾਜ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Related Articles

LEAVE A REPLY

Please enter your comment!
Please enter your name here

Latest Articles