ਕੀਵ : ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਵਿਚ ਯੂਕਰੇਨ ਦਾ ਸਭ ਤੋਂ ਵੱਡਾ ਊਰਜਾ ਪਲਾਂਟ ਤਬਾਹ ਹੋ ਗਿਆ। ਉਸਨੇ ਤਰਾਈਪਿਲਸਕਾ, ਕੀਵ, ਚਰਕਾਸੀ ਅਤੇ ਜਾਇਤੋਮਿਰ ਖੇਤਰਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ ਪਲਾਂਟ ’ਤੇ ਕਈ ਵਾਰ ਹਮਲਾ ਕੀਤਾ, ਜਿਸ ਨਾਲ ਟ੍ਰਾਂਸਫਾਰਮਰ ਅਤੇ ਜਨਰੇਟਰ ਤਬਾਹ ਹੋ ਗਏ ਅਤੇ ਪਲਾਂਟ ਨੂੰ ਅੱਗ ਲੱਗ ਗਈ।



