ਕਾਲਾ ਸੰਘਿਆਂ (ਮਨਜੀਤ ਮਾਨ) : ਨਕੋਦਰ ਕੋਲ ਪਿੰਡ ਸ਼ੰਕਰ ’ਚ ਸ਼ਨਿਚਰਵਾਰ ਸਵੇਰੇ ਨਿਸ਼ਾਨ ਸਾਹਿਬ ’ਤੇ ਚੋਲਾ ਚੜ੍ਹਾਉਂਦੇ ਸਮੇਂ ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਜਲੰਧਰ ਦੇ ਹਸਪਤਾਲ ਵਿਚ ਗੰਭੀਰ ਸੀ। ਮਿ੍ਰਤਕਾਂ ਦੀ ਪਛਾਣ ਬਜੂਹਾ ਕਲਾਂ ਦੇ ਬੂਟਾ ਸਿੰਘ (62) ਤੇ ਮਹਿੰਦਰਪਾਲ (42) ਵਜੋਂ ਹੋਈ ਹੈ। ਮਿ੍ਰਤਕਾਂ ਦੀ ਜ਼ਮੀਨ ਪਿੰਡ ਸ਼ੰਕਰ ਵਿਖੇ ਹੈ ਤੇ ਦੋਵੇਂ ਕੁਝ ਦਿਨ ਪਹਿਲਾਂ ਬਜੂਹਾ ਕਲਾਂ ਸ਼ਿਫਟ ਹੋਏ ਸਨ। ਉਹ ਪਿੰਡ ’ਚ ਸ਼ਹੀਦਾਂ ਦੇ ਅਸਥਾਨ ’ਤੇ ਵਿਸਾਖੀ ਦੇ ਤਿਉਹਾਰ ਦੇ ਸੰਬੰਧ ’ਚ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਆਏ ਸਨ। ਨਿਸ਼ਾਨ ਸਾਹਿਬ ਉਲਰ ਕੇ ਕੋਲੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਜਾ ਟਕਰਾਇਆ।




