ਡੇਰਾ ਸਿਰਸਾ ਵੱਲੋਂ ਚੋਣਾਂ ਮੌਕੇ ਤਾਕਤ ਸ਼ੋਅ

0
304

ਬਠਿੰਡਾ : ਡੇਰਾ ਸੱਚਾ ਸੌਦਾ ਸਿਰਸਾ ਨੇ ਲੋਕ ਸਭਾ ਚੋਣਾਂ ਮੌਕੇ ਐਤਵਾਰ ਬਠਿੰਡਾ ਜ਼ਿਲ੍ਹੇ ਦੇ ਡੇਰਾ ਸਲਾਬਤਪੁਰਾ ’ਚ ਤਾਕਤ ਸ਼ੋਅ ਕੀਤੀ। ਡੇਰੇ ਦੇ 76ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਪੰਜਾਬ-ਭਰ ਦੇ ਪੈਰੋਕਾਰਾਂ ਦਾ ਇਕੱਠ ਸੱਦਿਆ ਗਿਆ ਸੀ। ਡੇਰੇ ਦਾ ਸਿਆਸੀ ਵਿੰਗ ਭੰਗ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੰਜਾਬ ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਮੌਕੇ ਇਹ ਪਹਿਲਾ ਵੱਡਾ ਇਕੱਠ ਸੀ, ਜਿਸ ਨੂੰ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਹਾਲਾਂਕਿ ਡੇਰਾ ਪ੍ਰਬੰਧਕਾਂ ਨੇ ਕਿਸੇ ਕਿਸਮ ਦੀ ਕੋਈ ਸਿਆਸੀ ਚਰਚਾ ਨਹੀਂ ਕੀਤੀ, ਪਰ ਸਿਆਸਤ ਦੇ ਜਾਣਕਾਰ ਇਕੱਠ ਨੂੰ ਸਿਆਸੀ ਪਿੜ ’ਚ ਡੇਰੇ ਦੀ ਪੁਰਾਣੀ ਧਾਕ ਦੀ ਕਾਇਮੀ ਲਈ ਕੀਤਾ ਮੰਨ ਰਹੇ ਹਨ।
ਸੂਤਰਾਂ ਮੁਤਾਬਕ ਵੋਟਾਂ ਖਾਤਰ ਕਈ ਸਿਆਸੀ ਨੇਤਾ ਕੋਈ ਵਿਚਲਾ ਰਾਹ ਕੱਢਣ ਲਈ ਤਰਲੋਮੱਛੀ ਹਨ, ਪਰ ਪੰਥਕ ਵੋਟ ਬੈਂਕ ਖੁੱਸਣ ਦੇ ਡਰੋਂ ਖੁੱਲ੍ਹੇਆਮ ਡੇਰਾ ਸਿਰਸਾ ਦੇ ਨੇੜੇ ਜਾਣ ਤੋਂ ਡਰ ਰਹੇ ਹਨ।

LEAVE A REPLY

Please enter your comment!
Please enter your name here