ਜਲੰਧਰ : ਸਰਜੀਕਲ ਕੰਪਲੈਕਸ ’ਚ ਸਥਿਤ ਬਾਲ (ਗੇਂਦ) ਬਣਾਉਣ ਵਾਲੀ ਯੂ ਐੱਮ ਏ ਫੈਕਟਰੀ ’ਚ ਸੋਮਵਾਰ ਭਿਆਨਕ ਅੱਗ ਲੱਗ ਗਈ। ਫੈਕਟਰੀ ਅੰਦਰ ਕੰਮ ਕਰ ਰਹੇ ਕਰੀਬ 35 ਤੋਂ 40 ਲੋਕਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਸਥਾਨਕ ਲੋਕਾਂ ਅਨੁਸਾਰ ਫੈਕਟਰੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਵੈਲਡਿੰਗ ਦੌਰਾਨ ਸਪਾਰਕ ਹੋਣ ਕਾਰਨ ਅੱਗ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦੇਰ ਸ਼ਾਮ ਤੱਕ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਸਨ।