ਸਿਡਨੀ : ਇੱਥੇ ਚਰਚ ’ਚ ਪ੍ਰਚਾਰ ਕਰ ਰਹੇ ਇਕ ਪਾਦਰੀ ’ਤੇ ਅਣਪਛਾਤਿਆਂ ਵੱਲੋਂ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ’ਚ ਪਾਦਰੀ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ।
ਹਮਲਾ ਇੱਕ ਉਪਦੇਸ਼ ਦੌਰਾਨ ਹੋਇਆ ਜੋ ਚਰਚ ਦੇ ਯੂਟਿਊਬ ਪੇਜ ’ਤੇ ਲਾਈਵ-ਸਟ੍ਰੀਮ ਕੀਤਾ ਜਾ ਰਿਹਾ ਸੀ। ਨਿਊ ਸਾਊਥ ਵੇਲਜ਼ ਪੁਲਸ ਨੇ ਕਿਹਾ ਕਿ ਸੋਮਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 7:15 ਵਜੇ ਵੇਕਲੇ ਦੇ ਕ੍ਰਾਈਸਟ ਦ ਗੁੱਡ ਸੈਫਰਡ ਚਰਚ ’ਚ ਹੋਇਆ। ਇਹ ਘਟਨਾ ਸਿਡਨੀ ਦੇ ਇੱਕ ਮਾਲ ’ਚ ਇੱਕ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕਰਨ ਦੇ ਬਾਅਦ ਛੇ ਲੋਕਾਂ ਦੀ ਮੌਤ ਦੇ ਦੋ ਦਿਨ ਬਾਅਦ ਹੋਈ ਹੈ।