29.4 C
Jalandhar
Sunday, May 19, 2024
spot_img

ਸੁਪਰੀਮ ਕੋਰਟ ਬਾਬਾ ਰਾਮਦੇਵ ਤੋਂ ਸ਼ੀਰਸ਼ ਆਸਣ ਕਰਾਉਣ ਦੇ ਰੌਂਅ ’ਚ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਯੋਗ ਗੁਰੂ ਰਾਮਦੇਵ, ਉਨ੍ਹਾ ਦੇ ਸਹਿਯੋਗੀ ਬਾਲਕਿ੍ਰਸ਼ਨ ਅਤੇ ਪਤੰਜਲੀ ਆਯੁਰਵੇਦ ਨੂੰ ਭਰਮਾਊ ਇਸ਼ਤਿਹਾਰਬਾਜ਼ੀ ਮਾਮਲੇ ’ਚ ਜਨਤਕ ਮੁਆਫੀ ਮੰਗਣ ਲਈ ਹਫਤੇ ਦਾ ਸਮਾਂ ਦਿੱਤਾ, ਪਰ ਕਿਹਾ ਕਿ ਇਸ ਪੜਾਅ ’ਤੇ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਜਾਵੇਗੀ।
ਸੁਣਵਾਈ ਦੌਰਾਨ ਰਾਮਦੇਵ ਅਤੇ ਬਾਲਕਿ੍ਰਸ਼ਨ ਦੋਵੇਂ ਹਾਜ਼ਰ ਸਨ ਅਤੇ ਉਨ੍ਹਾਂ ਨਿੱਜੀ ਤੌਰ ’ਤੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਉਨ੍ਹਾਂ ਦੀ ਮੁਆਫੀ ਦਾ ਨੋਟਿਸ ਲਿਆ, ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਇਸ ਪੜਾਅ ’ਤੇ ਉਨ੍ਹਾਂ ਨੂੰ ਰਾਹਤ ਦੇਣ ਦਾ ਫੈਸਲਾ ਨਹੀਂ ਕੀਤਾ ਗਿਆ।
ਰਾਮਦੇਵ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾਅਸੀਂ ਕੋਰਟ ਤੋਂ ਇਕ ਵਾਰ ਫਿਰ ਬਿਨਾਂ ਸ਼ਰਤ ਮੁਆਫੀ ਮੰਗਦੇ ਹਾਂ। ਸਾਨੂੰ ਪਛਤਾਵਾ ਹੈ। ਅਸੀਂ ਲੋਕਾਂ ਦੇ ਵਿਚ ਮੁਆਫੀ ਮੰਗਣ ਲਈ ਤਿਆਰ ਹਾਂ।
ਕੋਰਟ ਨੇ ਕਿਹਾਅਸੀਂ ਬਾਬਾ ਰਾਮਦੇਵ ਨੂੰ ਸੁਣਨਾ ਚਾਹੁੰਦੇ ਹਾਂ।
ਜਸਟਿਸ ਕੋਹਲੀ ਨੇ ਕਿਹਾਤੁਸੀਂ (ਰਾਮਦੇਵ) ਯੋਗ ਲਈ ਬਹੁਤ ਕੁਝ ਕੀਤਾ ਹੈ। ਤੁਹਾਡਾ ਸਨਮਾਨ ਹੈ, ਪਰ ਤੁਸੀਂ ਐਲੋਪੈਥੀ ਨੂੰ ਗਲਤ ਕਿਉ ਦੱਸ ਰਹੇ ਹੋ?
ਰਾਮਦੇਵ ਨੇ ਕਿਹਾਕਿਸੇ ਨੂੰ ਵੀ ਗਲਤ ਦੱਸਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ। ਆਯੁਰਵੇਦ ਨੂੰ ਖੋਜ ਅਧਾਰਤ ਸਬੂਤਾਂ ਨਾਲ ਅੱਗੇ ਲਿਆਉਣ ਦੇ ਪਤੰਜਲੀ ਨੇ ਜਤਨ ਕੀਤੇ ਹਨ। ਅੱਗੇ ਤੋਂ ਇਸ ਪ੍ਰਤੀ ਜਾਗਰੂਕ ਰਹਾਂਗਾ। ਕੰਮ ਦੇ ਉਤਸ਼ਾਹ ਵਿਚ ਅਜਿਹਾ ਹੋ ਗਿਆ। ਅੱਗੇ ਤੋਂ ਨਹੀਂ ਕਰਾਂਗਾ।
ਇਸ ’ਤੇ ਕੋਰਟ ਨੇ ਕਿਹਾਤੁਸੀਂ ਏਨੇ ਮਾਸੂਮ ਨਹੀਂ ਹੋ। ਇੰਜ ਲੱਗ ਨਹੀਂ ਰਿਹਾ ਕਿ ਕੋਈ ਹਿਰਦੇ ਪਰਿਵਰਤਨ ਹੋਇਆ ਹੈ। ਅਜੇ ਵੀ ਤੁਸੀਂ ਆਪਣੀ ਗੱਲ ’ਤੇ ਅੜੇ ਹੋਏ ਹੋ। ਤੁਹਾਨੂੰ 7 ਦਿਨ ਦਾ ਸਮਾਂ ਦਿੰਦੇ ਹਾਂ। ਇਸ ਮਾਮਲੇ ਨੂੰ 23 ਅਪ੍ਰੈਲ ਨੂੰ ਦੇਖਾਂਗੇ।
ਪਤੰਜਲੀ ਨੇ 2 ਤੇ 9 ਅਪ੍ਰੈਲ ਨੂੰ ਵੀ ਮੁਆਫੀ ਮੰਗੀ ਸੀ, ਪਰ ਕੋਰਟ ਨੇ ਖਾਨਾਪੂਰਤੀ ਕਹਿ ਕੇ ਰੱਦ ਕਰ ਦਿੱਤੀ ਸੀ।
ਸੁਪਰੀਮ ਕੋਰਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ 17 ਅਗਸਤ 2022 ਨੂੰ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਤੰਜਲੀ ਨੇ ਕੋਰੋਨਾ ਦੌਰਾਨ ਕੋਵਿਡ ਵੈਕਸੀਨ ਤੇ ਐਲੋਪੈਥੀ ਦੇ ਖਿਲਾਫ ਪ੍ਰਚਾਰ ਕੀਤਾ ਅਤੇ ਖੁਦ ਦੀਆਂ ਆਯੁਰਵੈਦਿਕ ਦਵਾਈਆਂ ਨਾਲ ਕੁਝ ਬਿਮਾਰੀਆਂ ਦੇ ਇਲਾਜ ਦਾ ਝੂਠਾ ਦਾਅਵਾ ਕੀਤਾ।

Related Articles

LEAVE A REPLY

Please enter your comment!
Please enter your name here

Latest Articles