ਯੂ ਪੀ ਐੱਸ ਸੀ ਪ੍ਰੀਖਿਆ ’ਚ ਆਦਿਤਯ ਅੱਵਲ

0
260

ਨਵੀਂ ਦਿੱਲੀ : ਲਖਨਊ ਦੇ ਆਦਿਤਯ ਸ੍ਰੀਵਾਸਤਵ ਨੇ ਯੂਨੀਅਨ ਪਬਲਿਕ ਸਰਵਸਿਜ਼ ਕਮਿਸ਼ਨ (ਯੂ ਪੀ ਐੱਸ ਸੀ) ਦੀ ਸਿਵਲ ਸਰਵਿਸਿਜ਼ ਪ੍ਰੀਖਿਆ 2023 ’ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦ ਕਿ ਅਨਿਮੇਸ਼ ਪ੍ਰਧਾਨ ਅਤੇ ਡੋਨੁਰੂ ਅਨੰਨਿਆ ਰੈੱਡੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਯੁੂ ਪੀ ਐੱਸ ਸੀ ਮੁਤਾਬਕ 1016 ਉਮੀਦਵਾਰ ਆਈ ਏ ਐੱਸ, ਆਈ ਪੀ ਐੱਸ ਤੇ ਆਈ ਐੱਫ ਐੱਸ ਲਈ ਚੁਣੇ ਗਏ ਹਨ। 180 ਆਈ ਏ ਐੱਸ ਤੇ 200 ਆਈ ਪੀ ਐੱਸ ਅਫਸਰ ਬਣਨਗੇ। ਇਸ ਸਾਲ ਟਾਪ 5 ਰੈਂਕ ਵਿਚ ਆਉਣ ਵਾਲੇ 3 ਪਹਿਲਾਂ ਹੀ ਆਈ ਪੀ ਐੱਸ ਅਫਸਰ ਹਨ। ਰੈਂਕ 1 ਹਾਸਲ ਕਰਨ ਵਾਲੇ ਆਦਿਤਯ, ਰੈਂਕ 4 ਹਾਸਲ ਕਰਨ ਵਾਲੇ ਸਿਧਾਰਥ ਰਾਮ ਕੁਮਾਰ ਤੇ ਰੈਂਕ 5 ਹਾਸਲ ਕਰਨ ਵਾਲੇ ਰੂਹਾਨੀ ਹੈਦਰਾਬਾਦ ਵਿਚ ਨੈਸ਼ਨਲ ਪੁਲਸ ਅਕੈਡਮੀ ਵਿਚ ਆਈ ਪੀ ਐੱਸ ਦੀ ਟਰੇਨਿੰਗ ਕਰ ਰਹੇ ਹਨ। ਪਿਛਲੇ 11 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਰਵਿਸ ਵਿਚ ਰਹਿੰਦਿਆਂ ਕਿਸੇ ਆਈ ਪੀ ਐੱਸ ਅਫਸਰ ਨੇ ਪ੍ਰੀਖਿਆ ਵਿਚ ਰੈਂਕ 1 ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ 2013 ਵਿਚ ਆਈ ਪੀ ਐੱਸ ਗੌਰਵ ਅੱਗਰਵਾਲ ਨੇ ਹਾਸਲ ਕੀਤਾ ਸੀ।

LEAVE A REPLY

Please enter your comment!
Please enter your name here