40 C
Jalandhar
Saturday, May 18, 2024
spot_img

ਦਸਤਖਤ ਕਰਾਉਣ ਲਈ ਮਰੇ ਬੰਦੇ ਨੂੰ ਬੈਂਕ ਲਿਆਈ

ਰੀਓ ਡੀ ਜਨੇਰੀਓ : ਬ੍ਰਾਜ਼ੀਲ ’ਚ ਔਰਤ ਕਰਜ਼ਾ ਲੈਣ ਲਈ ਦਸਤਖਤ ਕਰਾਉਣ ਵਾਸਤੇ ਬੈਂਕ ’ਚ ਵ੍ਹੀਲਚੇਅਰ ’ਤੇ ਆਪਣੇ ਰਿਸ਼ਤੇਦਾਰ ਦੀ ਲਾਸ਼ ਲੈ ਆਈ। ਸੀ ਸੀ ਟੀ ਵੀ ਕੈਮਰੇ ਦੀ ਵੀਡੀਓ ’ਚ ਨਜ਼ਰ ਆਇਆ ਕਿ ਐਰਿਕਾ ਵਿਏਰਾ ਨੂਨੇਸ 68 ਸਾਲਾ ਮਰੇ ਵਿਅਕਤੀ ਨੂੰ ਵ੍ਹੀਲਚੇਅਰ ’ਚ ਬੈਂਕ ਲਿਆਈ ਤਾਂ ਜੋ ਉਹ ਕਰਜ਼ੇ ਦੇ ਕਾਗਜ਼ਾਂ ’ਤੇ ਦਸਤਖਤ ਕਰ ਸਕੇ।
ਔਰਤ ਨੂੰ ਗਿ੍ਰਫਤਾਰ ਕਰ ਲਿਆ ਗਿਆ। ਰੀਓ ਡੀ ਜੇਨੇਰੀਓ ਬੈਂਕ ਦੇ ਕਰਮਚਾਰੀਆਂ ਨੇ ਪੁਲਸ ਸੱਦ ਲਈ, ਜਦੋਂ ਉਨ੍ਹਾਂ ਨੂੰ ਔਰਤ ’ਤੇ ਸ਼ੱਕ ਪਿਆ। ਵਿਅਕਤੀ ਦੀ ਮੌਤ ਕਿਵੇਂ ਅਤੇ ਕਦੋਂ ਹੋਈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਵਾਇਰਲ ਵੀਡੀਓ ਮੁਤਾਬਕ ਔਰਤ ਵਾਰ-ਵਾਰ ਮਰੇ ਵਿਅਕਤੀ ਦੇ ਹੱਥ ’ਚ ਪੈੱਨ ਫੜਾਉਂਦੀ ਤੇ ਉਸ ਨੂੰ ਦਸਤਖਤ ਕਰਨ ਲਈ ਕਹਿੰਦੀ ਹੈ। ਉਹ ਵਾਰ-ਵਾਰ ਕਹਿੰਦੀ-ਅੰਕਲ ਕੀ ਤੁਸੀਂ ਸੁਣ ਰਹੇ ਹੋ? ਤੁਸੀਂ ਦਸਤਖਤ ਕਰਨੇ ਨੇ। ਜੇ ਤੁਸੀਂ ਠੀਕ ਨਹੀਂ, ਤਾਂ ਮੈਂ ਤੁਹਾਨੂੰ ਹਸਪਤਾਲ ਲੈ ਜਾਵਾਂਗੀ। ਔਰਤ ਦੇ ਵਕੀਲ ਨੇ ਦਲੀਲ ਦਿੱਤੀ ਕਿ ਵਿਅਕਤੀ ਦੀ ਬੈਂਕ ’ਚ ਮੌਤ ਹੋਈ, ਪਰ ਪੁਲਸ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਉਸ ਦੀ ਮੌਤ ਪਹਿਲਾਂ ਦੀ ਹੋਈ ਸੀ।

Related Articles

LEAVE A REPLY

Please enter your comment!
Please enter your name here

Latest Articles