ਰਾਜੂ ਸ਼ੂਟਰ ਪੁਲਸ ਹਿਰਾਸਤ ’ਚੋਂ ਫਰਾਰ

0
154

ਤਰਨ ਤਾਰਨ : ਇੱਥੋਂ ਦੇ ਸਿਵਲ ਹਸਪਤਾਲ ਵਿਚ ਦਾਖਲ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵਾਸੀ ਸੰਘਾ ਆਪਣੇ ਤਿੰਨ ਹਥਿਆਰਬੰਦ ਸਾਥੀਆਂ ਦੀ ਮਦਦ ਨਾਲ ਬੁੱਧਵਾਰ ਰਾਤ ਫਰਾਰ ਹੋ ਗਿਆ। ਇਲਾਕੇ ਦੇ ਪਿੰਡ ਢੋਟੀਆਂ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ’ਚ ਡਕੈਤੀ ਦੀ ਕੋਸ਼ਿਸ਼ ਤੋਂ ਇਲਾਵਾ ਦਰਜਨ ਦੇ ਕਰੀਬ ਅਪਰਾਧੀ ਵਾਰਦਾਤਾਂ ਵਿਚ ਸ਼ਾਮਲ ਰਾਜੂ ਸ਼ੂਟਰ ਨੂੰ ਕੁਝ ਚਿਰ ਪਹਿਲਾਂ ਤਰਨ ਤਾਰਨ ਦੀ ਸੀ ਆਈ ਏ ਸਟਾਫ ਪੁਲਸ ਨੇ ਝਬਾਲ ਇਲਾਕੇ ਤੋਂ ਮੁਕਾਬਲੇ ਵਿਚ ਗਿ੍ਰਫਤਾਰ ਕੀਤਾ ਸੀ। ਉਹ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਚ ਬੰਦ ਸੀ ਅਤੇ ਉਸ ਦੀ ਲੱਤ ਵਿਚ ਪਿਆ ਸਰੀਆ ਬਾਹਰ ਕੱਢਣ ਲਈ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਉਸ ਲਈ ਤਿੰਨ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ। ਥਾਣਾ ਸਿਟੀ ਦੇ ਐੱਸ ਐੱਚ ਓ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਰਾਜੂ ਸ਼ੂਟਰ ਅੱਧੀ ਰਾਤ ਨੂੰ ਦੋ ਮੋਟਰ ਸਾਈਕਲਾਂ ’ਤੇ ਆਏ ਆਪਣੇ ਤਿੰਨ ਹਥਿਆਰਬੰਦ ਸਾਥੀਆਂ ਨਾਲ ਹਸਪਤਾਲ ’ਚੋਂ ਫਰਾਰ ਹੋ ਗਿਆ। ਵਾਰਦਾਤ ਮੌਕੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵਿਚੋਂ 2 ਹੀ ਹਾਜ਼ਰ ਸਨ। ਡੀ ਐੱਸ ਪੀ ਤਰਸੇਮ ਮਸੀਹ ਨੇ ਦੱਸਿਆ ਕਿ ਇਸ ਸੰਬੰਧੀ ਰਾਜੂ ਸ਼ੂਟਰ ਤੇ ਉਸ ਦੇ ਸਾਥੀ ਗੁਲਾਬ ਸਿੰਘ ਤੋਂ ਇਲਾਵਾ ਹੋਰਾਂ ਖਿਲਾਫ ਅਸਲਾ ਐਕਟ ਸਮੇਤ ਦਫਾ 224, 341, 50 ਅਧੀਨ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here