ਡਰਾਈਵਰ ਆਪਣੀ ਪਾਰਟੀ ਬਣਾਉਣ ਲਈ ਮਜਬੂਰ

0
99

ਬਠਿੰਡਾ : ਡਰਾਈਵਰਾਂ ਨੇ ਜਨਸੇਵਾ ਡਰਾਈਵਰ ਪਾਰਟੀ (ਜੇ ਡੀ ਪੀ) ਬਣਾਈ ਹੈ। ਇਸ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਉੱਪਲ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਸੰਸਦ ਮੈਂਬਰ ਨੇ ਡਰਾਈਵਰਾਂ ਦੇ ਮੁੱਦੇ ਸੰਸਦ ਵਿਚ ਨਹੀਂ ਉਠਾਏ। ਭਿ੍ਰਸ਼ਟਾਚਾਰ ਤੋਂ ਪੇ੍ਰਸ਼ਾਨ ਹੋ ਕੇ ਉਨ੍ਹਾਂ ਨੂੰ ਆਪਣੀ ਪਾਰਟੀ ਬਣਾਉਣੀ ਪਈ। ਇਸ ਵਾਰ ਜੇ ਡੀ ਪੀ ਪੰਜਾਬ ਅਤੇ ਗੁਜਰਾਤ ’ਚ ਚੋਣਾਂ ਲੜੇਗੀ। ਉਨ੍ਹਾ ਕਿਹਾ ਕਿ ਹਰ ਸਾਲ ਕਰੀਬ 80-90 ਕਰੋੜ ਰੁਪਏ ਡਰਾਈਵਰਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਦੇਸ਼-ਭਰ ਦੇ ਡਰਾਈਵਰ ਹਰ ਸਾਲ 3200 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਅਦਾ ਕਰਦੇ ਹਨ। ਜੀ ਡੀ ਪੀ ਵਿਚ ਉਨ੍ਹਾਂ ਦਾ ਹਿੱਸਾ ਚਾਰ ਤੋਂ ਪੰਜ ਫੀਸਦੀ ਹੈ। ਅਸਲ ਵਿਚ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਪਰ ਅੱਜ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਡਰਾਈਵਰ ਨੂੰ ਟਿਕਟ ਨਹੀਂ ਦਿੱਤੀ, ਜਦੋਂ ਕਿ ਹਰ ਵਰਗ ਦੇ ਲੋਕ ਪਾਰਲੀਮੈਂਟ ਤੱਕ ਪਹੁੰਚਦੇ ਹਨ, ਡਰਾਈਵਰਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ। ਅੱਜ ਤੱਕ ਕਿਸੇ ਪਾਰਟੀ ਨੇ ਉਨ੍ਹਾਂ ਨੂੰ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ, ਲੋਕ ਸਭਾ ਦੀ ਟਿਕਟ ਤਾਂ ਛੱਡੋ। ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀਆਂ ਗੱਡੀਆਂ ਵੀ ਡਰਾਈਵਰ ਹੀ ਚਲਾਉਂਦੇ ਹਨ, ਫਿਰ ਹੀ ਉਹ ਆਪਣੀ ਮੰਜ਼ਲ ’ਤੇ ਪੁੱਜਦੇ ਹਨ, ਪਰ ਡਰਾਈਵਰਾਂ ਨੂੰ ਪੂਰੇ ਦੇਸ਼ ਅੰਦਰ ਅਣਗੌਲਿਆਂ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਗਾਇਕਾਂ, ਡਾਕਟਰਾਂ ਤੇ ਹੋਰ ਵਰਗਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਂਦੀਆਂ ਹਨ, ਪਰ ਡਰਾਈਵਰਾਂ ਨੂੰ ਕੋਈ ਪਾਰਟੀ ਟਿਕਟ ਨਹੀਂ ਦਿੰਦੀ, ਜਿਸ ਕਾਰਨ ਉਨ੍ਹਾਂ ਆਪਣੀ ਪਾਰਟੀ ਬਣਾਈ ਹੈ।

LEAVE A REPLY

Please enter your comment!
Please enter your name here