39.2 C
Jalandhar
Saturday, July 27, 2024
spot_img

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀਆਂ ਕੁੜੀਆਂ ਦਸਵੀਂ ’ਚ ਫਸਟ ਤੇ ਸੈਕੰਡ

ਮੋਹਾਲੀ (ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਵੀਰਵਾਰ ਐਲਾਨੇ ਨਤੀਜੇ ਵਿਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ (ਲੁਧਿਆਣਾ) ਦੀ ਆਦਿਤੀ ਪੁੱਤਰੀ ਅਜੈ ਕੁਮਾਰ ਸਿੰਘ ਨੇ 650 ਵਿੱਚੋਂ 650 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਪੁੱਤਰੀ ਮਹਿੰਦਰ ਸ਼ਰਮਾ ਨੇ 650 ਵਿੱਚੋਂ 645 ਅੰਕ ਲੈ ਕੇ ਦੂਜਾ ਅਤੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੈਲ ਤਹਿਸੀਲ ਬਕਾਲਾ (ਅੰਮਿ੍ਰਤਸਰ) ਦੀ ਕਰਮਨਪ੍ਰੀਤ ਕੌਰ ਪੁੱਤਰੀ ਜਗਰੂਪ ਸਿੰਘ ਨੇ 650 ਵਿੱਚੋਂ 645 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਾਲ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 2,81,098 ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ 2,73,348 ਪਾਸ ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 97.24 ਰਹੀ ਹੈ। 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ’ਚ 2, 81,098 ਰੈਗੂਲਰ ਪ੍ਰੀਖਿਆਰਥੀ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 2,73,348 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨਾਂ ਦੀ ਪਾਸ ਪ੍ਰਤੀਸ਼ਤਤਾ 97.24 ਫ਼ੀਸਦੀ ਰਹੀ ਹੈ। ਇਸੇ ਤਰ੍ਹਾਂ ਓਪਨ ਸਕੂਲ ਦੇ 10,825 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 7,665 ਪ੍ਰੀਖਿਆਰਥੀ ਪਾਸ ਹੋਏ ਹਨ। ਇਸ ਸਾਲ 394 ਪ੍ਰੀਖਿਆਰਥੀ ਫੇਲ੍ਹ ਹੋਏ।
ਇਸੇ ਤਰ੍ਹਾਂ 7,166 ਪ੍ਰੀਖਿਆਰਥੀਆਂ ਦੀ ਰੀਅਪੀਅਰ ਆਈ ਹੈ। ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਸਫ਼ਲ ਨਹੀਂ ਹੋ ਸਕੇ, ਉਨ੍ਹਾਂ ਦੀ ਜਲਦ ਸਪਲੀਮੈਂਟਰੀ ਪ੍ਰੀਖਿਆ ਕਰਵਾਈ ਜਾਵੇਗੀ। ਜਿਸ ਦੇ ਲਈ ਸੰਬੰਧਤ ਵਿਦਿਆਰਥੀ ਵੱਖਰੇ ਤੌਰ ’ਤੇ ਫਾਰਮ ਆਦਿ ਭਰਨਗੇ, ਜਿਸ ਸੰਬੰਧੀ ਵੱਖਰੇ ਤੌਰ ਤੇ ਅਖਬਾਰ ਰਾਹੀਂ ਸੂਚਿਤ ਕੀਤਾ ਜਾਵੇਗਾ। ਪੂਰੇ ਵੇਰਵੇ ਸ਼ੁੱਕਰਵਾਰ 19 ਅਪ੍ਰੈਲ 10 ਵਜੇ ਸਿੱਖਿਆ ਬੋਰਡ ਦੀ ਵੈਬਸਾਈਟ ’ਤੇ ਉਪਲਬਧ ਹੋਣਗੇ।

Related Articles

LEAVE A REPLY

Please enter your comment!
Please enter your name here

Latest Articles