ਪੀ ਆਰ ਟੀ ਸੀ ਕਾਮਿਆਂ ਵੱਲੋਂ 24 ਨੂੰ ਹੈੱਡਕੁਆਰਟਰ ਅੱਗੇ ਰੋਸ ਧਰਨਾ

0
75

ਪਟਿਆਲਾ : ਸ਼ੁੱਕਰਵਾਰ ਬਿਆਨ ਜਾਰੀ ਕਰਦਿਆਂ ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਰਕੇਸ਼ ਕੁਮਾਰ ਦਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਕਾਨੂੰਨੀ ਅਤੇ ਮੰਨੀਆਂ ਮੰਗਾਂ ਲਾਗੂ ਨਾ ਕਰਨ, ਸੈਂਟਰ ਫਲਾਇੰਗ ਇੰਸਪੈਕਟਰਾਂ ਦਾ ਚੈਕਿੰਗ ਡਿਊਟੀ ਰੋਸਟਰ ਨਾ ਬਦਲੇ ਜਾਣ ਦੇ ਵਿਰੋਧ ਵਿੱਚ ਅਤੇ ਵਰਕਰਾਂ ਦੇ ਚਿਰਾਂ ਤੋਂ ਪੈਂਡਿੰਗ ਪਏ ਏਰੀਅਰਜ਼ ਦੀ ਅਧੂਰੀ ਅਦਾਇਗੀ ਕੀਤੇ ਜਾਣ ਦੇ ਵਿਰੁੱਧ 24 ਅਪ੍ਰੈਲ ਨੂੰ ਪੀ ਆਰ ਟੀ ਸੀ ਦੇ ਪਟਿਆਲਾ ਵਿਖੇ ਮੁੱਖ ਦਫਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ¢
ਐਕਸ਼ਨ ਕਮੇਟੀ ਦੇ ਆਗੂਆਂ ਦੱਸਿਆ ਕਿ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਕਾਨੂੰਨੀ ਤੌਰ ‘ਤੇ ਵਾਜਬ ਮੰਗਾਂ ਨਾ ਮੰਨ ਕੇ ਅਤੇ ਕਾਨੂੰਨੀ ਤÏਰ ‘ਤੇ ਮਿਲਣ ਯੋਗ ਵੱਖ-ਵੱਖ ਕਿਸਮ ਦੇ ਬਕਾਏ ਅਦਾ ਨਾ ਕਰਕੇ ਜਿੱਥੇ ਕਾਨੂੰਨਾਂ ਦੀ ਘੋਰ ਉਲੰਘਣਾ ਕਰ ਰਹੀ ਹੈ, ਉੱਥੇ ਵਰਕਰਾਂ ਦਾ ਆਰਥਕ ਸ਼ੋਸ਼ਣ ਵੀ ਕਰ ਰਹੀ ਹੈ, ਇਲੈਕਸ਼ਨ ਕੋਡ ਦੀਆਂ ਹਦਾਇਤਾਂ ਦੇ ਮਨਮੱਤੇ ਅਰਥ ਕੱਢ ਕੇ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਜਿਵੇਂ ਕਿ ਰੁਟੀਨ ਮੁਤਾਬਕ ਹਰ ਤਿੰਨ ਮਹੀਨੇ ਬਾਅਦ ਇੰਸਪੈਕਟਰਾਂ ਨੂੰ ਸੈਂਟਰ ਫਲਾਇੰਗ ਦੀ ਡਿਊਟੀ ਤੋਂ ਅਗਲੀ ਬਣਦੀ ਵਾਰੀ ਤੱਕ ਡਿਪੂਆਂ ਵਿੱਚ ਵਾਪਸ ਡਿਊਟੀ ਕਰਨ ਲਈ ਭੇਜ ਦਿੱਤਾ ਜਾਂਦਾ ਹੈ, ਪਰ ਹੁਣ ਲਗਭਗ ਇੱਕ ਮਹੀਨਾ ਵੱਧ ਡਿਊਟੀ ਹੋਣ ਦੇ ਬਾਵਜੂਦ ਇਹ ਰੁਟੀਨ ਦਾ ਰੋਸਟਰ ਨਹੀਂ ਬਦਲਿਆ ਜਾ ਰਿਹਾ¢ ਜਦ ਕਿ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਹੁੰਦੀ¢ ਇਸੇ ਤਰ੍ਹਾਂ ਪੀ ਆਰ ਟੀ ਸੀ ਕੋਲ 10-11 ਕਰੋੜ ਰੁਪਿਆ ਪਿਆ ਹੋਣ ਦੇ ਬਾਵਜੂਦ ਵਰਕਰਾਂ ਦੇ ਕਈ ਕਈ ਸਾਲਾਂ ਤੋਂ ਪੈਂਡਿੰਗ ਪਏ ਬਕਾਏ ਨਹੀਂ ਅਦਾ ਕੀਤੇ ਜਾ ਰਹੇ, ਸਿਰਫ 3-4 ਕਰੋੜ ਰੁਪਏ ਦੇ ਬਕਾਏ ਹੀ ਦਿੱਤੇ ਗਏ ਹਨ¢ ਮੁੱਖ ਲੇਖਾ ਅਫਸਰ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਵਰਕਰਾਂ ਦਾ ਨੁਕਸਾਨ ਕਰ ਰਿਹਾ ਹੈ | ਵਰਕਰਾਂ ਦੀਆਂ ਕਾਨੂੰਨੀ ਮੰਗਾਂ ਜਿਵੇਂ ਪੀ ਆਰ ਟੀ ਸੀ ਰੂਲਜ਼ 1981 ਮੁਤਾਬਿਕ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨਾ ਬਣਦਾ ਹੈ, ਪਰ ਨਹੀਂ ਕੀਤਾ ਜਾ ਰਿਹਾ, ਮਾਣਯੋਗ ਹਾਈ ਕੋਰਟ ਦੁਆਰਾ ਪੱਕੇ ਕੀਤੇ ਗਏ ਵਰਕਰਾਂ ਦੇ ਨਾ ਹੀ ਬਕਾਏ ਦਿੱਤੇ ਗਏ ਹਨ, ਨਾ ਹੀ ਉਨ੍ਹਾਂ ਨੂੰ 1992 ਦੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਗਿਆ¢ ਸੇਵਾ-ਮੁਕਤ ਕਰਮਚਾਰੀਆਂ ਨੂੰ ਹਰ ਦੋ ਸਾਲ ਬਾਅਦ ਸਫਰੀ ਭੱਤੇ ਦੇ ਤÏਰ ‘ਤੇ ਇੱਕ ਵਾਧੂ ਬੇਸਿਕ ਪੇਅ ਨਹੀਂ ਦਿੱਤੀ ਜਾ ਰਹੀ | 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ 400 ਸੇਵਾ-ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਨਹੀਂ ਲਿਆਂਦਾ ਜਾ ਰਿਹਾ¢ ਪੀ ਆਰ ਟੀ ਸੀ ਵਿੱਚ ਆਪਣੀ ਮਾਲਕੀ ਵਾਲੀਆਂ ਨਵੀਂਆਂ ਬੱਸਾਂ ਪਾਉਣ ਲਈ ਪਿਛਲੇ ਢਾਈ ਸਾਲਾਂ ਤੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ |
ਪੰਜਾਬ ਸਰਕਾਰ ਵੱਲੋਂ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੀ 400 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਹੀਂ ਦਿੱਤੀ ਜਾ ਰਹੀ¢ ਸੈਂਟਰ ਫਲਾਇੰਗ ਸਟਾਫ ਲਈ 5000 ਰੁਪਏ ਵਿਸ਼ੇਸ਼ ਭੱਤਾ ਦਿੱਤੇ ਜਾਣ ਬਾਰੇ ਕੋਈ ਕਦਮ ਨਹੀਂ ਚੁੱਕੇ ਜਾ ਰਹੇ, ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਨਹੀਂ ਲਿਆਂਦੀ ਜਾ ਰਹੀ, ਵਰਕਰਾਂ ਨਾਲ ਵਿਤਕਰੇਬਾਜ਼ੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ¢ ਕੰਟਰੈਕਟ/ਆਊਟਸੋਰਸ ਅਧੀਨ ਕੰਮ ਕਰਦੇ ਸਹਾਇਕ ਆਡੀਟਰਾਂ ਦੀ ਯੋਗਤਾ ਅਨੁਸਾਰ ਉਹਨਾਂ ਦੀ ਤਨਖਾਹ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ¢ ਦਿੱਲੀ ਬੱਸ ਸਟੈਂਡ ‘ਤੇ ਤਾਇਨਾਤ ਕਰਮਚਾਰੀਆਂ ਨੂੰ ਦਿੱਲੀ ਦਾ ਹਾਊਸ ਰੈਂਟ ਨਹੀਂ ਦਿੱਤਾ ਜਾਂਦਾ | ਓਵਰਟਾਈਮ ਕਾਨੂੰਨ ਅਨੁਸਾਰ ਨਹੀਂ ਦਿੱਤਾ ਜਾਂਦਾ ਅਤੇ ਗੈਰ-ਕਾਨੂੰਨੀ ਤੌਰ ‘ਤੇ ਓਵਰ ਟਾਈਮ ਨੂੰ ਰੈਸਟਾਂ ਵਿੱਚ ਤਬਦੀਲ ਕਰਕੇ ਘੋਰ ਕਾਨੂੰਨੀ ਉਲੰਘਣਾ ਕੀਤੀ ਗਈ ਹੈ¢ਐਕਸ਼ਨ ਕਮੇਟੀ ਦੇ ਆਗੂਆਂ ਕਿਹਾ ਕਿ ਮੈਨੇਜਮੈਂਟ ਵੱਲੋਂ ਵਰਕਰਾਂ ਦੇ ਕਾਨੂੰਨੀ ਹੱਕਾਂ ਨੂੰ ਕੁਚਲਣਾ ਅਤੇ ਮਾਲੀ ਨੁਕਸਾਨ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ, ਜਿਸ ਕਰਕੇ 24 ਅਪ੍ਰੈਲ ਨੂੰ ਪੀ ਆਰ ਟੀ ਸੀ ਦੇ ਪਟਿਆਲਾ ਵਿਖੇ ਮੁੱਖ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਮੈਨੇਜਮੈਂਟ ਨਾਲ ਰੋਸ ਜ਼ਾਹਰ ਕਰਨ ਲਈ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ | ਐਕਸ਼ਨ ਕਮੇਟੀ ਵੱਲੋਂ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇ¢

LEAVE A REPLY

Please enter your comment!
Please enter your name here