22.1 C
Jalandhar
Friday, October 18, 2024
spot_img

ਕੈਨੇਡਾ ‘ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ‘ਚ ਭਾਰਤੀ ਮੂਲ ਦੇ ਦੋ ਬੰਦੇ ਸ਼ਾਮਲ

ਓਟਵਾ : ਟੋਰਾਂਟੋ ਦੇ ਮੁੱਖ ਹਵਾਈ ਅੱਡੇ ‘ਤੇ ਪਿਛਲੇ ਸਾਲ ਕਈ ਕਰੋੜ ਡਾਲਰਾਂ ਦੇ ਸੋਨੇ ਦੀ ਚੋਰੀ ਦੇ ਸੰਬੰਧ ‘ਚ ਗਿ੍ਫਤਾਰ ਕੀਤੇ ਛੇ ਵਿਅਕਤੀਆਂ ‘ਚ ਦੋ ਭਾਰਤੀ ਮੂਲ ਦੇ ਹਨ | ਕੈਨੇਡਾ ਦੇ ਇਤਿਹਾਸ ‘ਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਬਾਰੇ ਪੀਲ ਰਿਜਨਲ ਪੁਲਸ ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੇ ਇਸ ਮਾਮਲੇ ‘ਚ ਤਿੰਨ ਹੋਰ ਵਿਅਕਤੀਆਂ ਦੇ ਵਾਰੰਟ ਵੀ ਜਾਰੀ ਕੀਤੇ ਹਨ | ਪੁਲਸ ਦਾ ਕਹਿਣਾ ਹੈ ਕਿ 17 ਅਪਰੈਲ 2023 ਨੂੰ ਏਅਰ ਕਾਰਗੋ ਕੰਟੇਨਰ, ਜਿਸ ‘ਚ 2.2 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਛੜਾਂ ਤੇ ਵਿਦੇਸ਼ੀ ਮੁਦਰਾ ਸੀ, ਨੂੰ ਜਾਅਲੀ ਕਾਗਜ਼ੀ ਕਾਰਵਾਈ ਦੀ ਵਰਤੋਂ ਕਰਕੇ ਚੋਰੀ ਕੀਤਾ ਗਿਆ ਸੀ | ਸੋਨਾ ਅਤੇ ਕਰੰਸੀ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਦੀ ਫਲਾਈਟ ‘ਤੇ ਪਹੁੰਚੀ ਸੀ | ਪੁਲਸ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਦੇ ਘੱਟੋ-ਘੱਟ ਦੋ ਸਾਬਕਾ ਕਰਮਚਾਰੀਆਂ ਨੇ ਕਥਿਤ ਤੌਰ ‘ਤੇ ਇਸ ਚੋਰੀ ‘ਚ ਮਦਦ ਕੀਤੀ ਸੀ | ਇੱਕ ਹੁਣ ਹਿਰਾਸਤ ‘ਚ ਹੈ ਅਤੇ ਦੂਜੇ ਲਈ ਗਿ੍ਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ | ਭਾਰਤੀ ਮੂਲ ਦੇ ਦੋ ਵਿਅਕਤੀਆਂ ਪਰਮਪਾਲ ਸਿੱਧੂ (54) ਅਤੇ ਅਮਿਤ ਜਲੋਟਾ (40), ਦੋਵੇਂ ਓਾਟਾਰੀਓ ਦੇ ਰਹਿਣ ਵਾਲੇ ਹਨ, ਨੂੰ ਅੰਮਾਦ ਚੌਧਰੀ (43), ਅਲੀ ਰਜ਼ਾ (37) ਅਤੇ ਪ੍ਰਸਥ ਪਰਮਾਲਿੰਗਮ (35) ਦੇ ਨਾਲ ਗਿ੍ਫਤਾਰ ਕੀਤਾ ਗਿਆ | ਅਪਰਾਧ ਸਮੇਂ ਸਿੱਧੂ ਏਅਰ ਕੈਨੇਡਾ ‘ਚ ਕੰਮ ਕਰਦਾ ਸੀ | ਇਸ ਤੋਂ ਇਲਾਵਾ ਪੁਲਸ ਨੇ ਬਰੈਂਪਟਨ ਦੇ 31 ਸਾਲਾ ਸਿਮਰਨ ਪ੍ਰੀਤ ਪਨੇਸਰ ਦੇ ਵਾਰੰਟ ਜਾਰੀ ਕੀਤੇ ਹਨ, ਜੋ ਚੋਰੀ ਦੇ ਸਮੇਂ ਏਅਰ ਕੈਨੇਡਾ ‘ਚ ਤਾਇਨਾਤ ਸੀ | ਰਿਪੋਰਟ ‘ਚ ਕਿਹਾ ਗਿਆ ਹੈ ਕਿ ਬਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਦੇ 42 ਸਾਲਾ ਅਰਸਲਾਨ ਚੌਧਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ |

Related Articles

LEAVE A REPLY

Please enter your comment!
Please enter your name here

Latest Articles