39.2 C
Jalandhar
Saturday, July 27, 2024
spot_img

ਹਰਬੰਸ ਹੀਓਾ ਦਾ ਦੇਹਾਂਤ

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਨਕਲਾਬੀ ਪੱਤਰਕਾਰਤਾ, ਸਾਹਿਤ, ਜਮਹੂਰੀ ਇਨਕਲਾਬੀ ਲਹਿਰ ਨਾਲ਼ ਲੰਮੇ ਅਰਸੇ ਤੋਂ ਜੁੜੇ ਚਲੇ ਆ ਰਹੇ ਹਰਬੰਸ ਹੀਓਾ ਦਾ ਸ਼ੁੱਕਰਵਾਰ ਦੇਹਾਂਤ ਹੋ ਗਿਆ | ਪਿੰਡ ਹੀਓਾ ਵਿਖੇ ਸੇਜਲ ਅੱਖਾਂ ਅਤੇ ਗੂੰਜਦੇ ਨਾਅਰਿਆਂ ਸੰਗ ਉਹਨਾ ਨੂੰ ਅੰਤਮ ਵਿਦਾਇਗੀ ਦਿੱਤੀ ਗਈ ਇਸ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸ਼ੋਕ ਸਭਾ ਕਰਕੇ ਹਰਬੰਸ ਹੀਓਾ ਨੂੰ ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ¢
ਸਮੂਹ ਕਮੇਟੀ ਮੈਂਬਰਾਂ ਨੇ ਹਰਬੰਸ ਦੇ ਪਰਵਾਰ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ਼ ਦੁੱਖ਼ ਸਾਂਝਾ ਕਰਦਿਆਂ ਕਿਹਾ ਕਿ ਵੇਲ਼ਾ ਆ ਗਿਆ ਕਿ ਅਜਿਹੇ ਦਰਦ ਵਿਛੋੜਿਆਂ ਨੂੰ ਭਾਣਾ ਮੰਨਣ ਦੀ ਬਜਾਏ ਇਸ ਦੇ ਵਿਗਿਆਨਕ ਕਾਰਨਾਂ ਦੀ ਗਹਿਰੀ ਖੋਜ-ਪੜਤਾਲ ਕਰੀਏ¢ ਦੇਸ਼ ਭਗਤ ਯਾਦਗਾਰ ਕਮੇਟੀ ਨੇ ਅਹਿਦ ਕੀਤਾ ਕਿ ਸਾਹਿਤਕ, ਸੱਭਿਆਚਾਰਕ, ਲੋਕ-ਪੱਖੀ ਪੱਤਰਕਾਰਤਾ, ਖੇਡਾਂ, ਅਕਾਦਮਿਕ ਖੇਤਰ ਵਿਚ ਹਰਬੰਸ ਹੀਓਾ ਦੇ ਯੋਗਦਾਨ ਦੀਆਂ ਪੈੜਾਂ ਨੂੰ ਸੰਭਾਲਣ ਦਾ ਹਰ ਸੰਭਵ ਉਪਰਾਲਾ ਕੀਤਾ ਜਾਏਗਾ | ਕਮੇਟੀ ਨੇ ਵੱਧ ਤੋਂ ਵੱਧ ਲੋਕਾਂ ਨੂੰ ਹਰਬੰਸ ਹੀਓਾ ਦੇ 28 ਅਪ੍ਰੈਲ ਨੂੰ 12 ਵਜੇ ਪਿੰਡ ਹੀਓਾ (ਨੇੜੇ ਬੰਗਾ) ਵਿਖੇ ਸ਼ਰਧਾਂਜਲੀ ਸਮਾਗਮ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ |

Related Articles

LEAVE A REPLY

Please enter your comment!
Please enter your name here

Latest Articles