400-ਪਲੱਸ ਫਿਲਮ ਪਹਿਲੇ ਦਿਨ ਹੀ ਫਲਾਪ : ਤੇਜਸਵੀ

0
135

ਪਟਨਾ : ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸ਼ਨੀਵਾਰ ਕਿਹਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿਚ ਬਿਹਾਰ ਦੀਆਂ ਜਿਨ੍ਹਾਂ ਚਾਰ ਸੀਟਾਂ ਲਈ ਵੋਟਾਂ ਪਈਆਂ, ਉਹ ਮਹਾਂ-ਗਠਬੰਧਨ ਜਿੱਤੇਗਾ। ਭਾਜਪਾ ਦੀ 400 ਪਾਰ ਨਾਂਅ ਦੀ ਫਿਲਮ ਵੋਟਿੰਗ ਦੇ ਪਹਿਲੇ ਦਿਨ ਹੀ ਫਲਾਪ ਹੋ ਗਈ ਹੈ। ਅਗਲੇ ਗੇੜ ਦੀ ਵੋਟਿੰਗ ਵਿਚ ਵੀ ਮਹਾਂ-ਗਠਬੰਧਨ ਦਾ ਪ੍ਰਦਰਸ਼ਨ ਵਧੀਆ ਰਹੇਗਾ।
ਤੇਜਸਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਚਾਰ ਸੀਟਾਂ ਲਈ ਵੋਟਾਂ 2019 ਨਾਲੋਂ ਘੱਟ ਪਈਆਂ, ਪਰ ਇਨ੍ਹਾਂ ਹਲਕਿਆਂ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਸਾਨੂੰ ਵਿਸ਼ਵਾਸ ਹੈ ਕਿ ਚਾਰੇ ਸੀਟਾਂ ਜਿੱਤਾਂਗੇ। ਲੋਕ ਭਾਜਪਾ ਆਗੂਆਂ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ। ਮਹਾਂ-ਗਠਬੰਧਨ ਵਿਚ ਸ਼ਾਮਲ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਪ੍ਰਧਾਨ ਮੁਕੇਸ਼ ਸਾਹਨੀ ਨੇ ਵੀ ਕਿਹਾਅਸੀਂ ਨਾ ਸਿਰਫ ਪਹਿਲੀਆਂ ਚਾਰ, ਰਹਿੰਦੀਆਂ 36 ਸੀਟਾਂ ਵੀ ਜਿੱਤਾਂਗੇ।
ਬਿਹਾਰ ਦੇ ਜਮੂਈ, ਨਵਾਦਾ, ਗਯਾ ਤੇ ਔਰੰਗਾਬਾਦ ਵਿਚ ਸ਼ੁੱਕਰਵਾਰ 48.23 ਫੀਸਦੀ ਪੋਲਿੰਗ ਹੋਈ।

LEAVE A REPLY

Please enter your comment!
Please enter your name here