ਮੋਦੀ-ਸ਼ਾਹ ਪਰਤੇ ਤਾਂ ਲੋਕਤੰਤਰ ਦਾ ਭੋਗ ਪੈ ਜਾਣਾ : ਖੜਗੇ

0
220

ਸਤਨਾ (ਮੱਧ ਪ੍ਰਦੇਸ਼) : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਕਿਹਾ ਕਿ ਜੇ ‘ਮੋਦੀ-ਸ਼ਾਹ ਸਰਕਾਰ’ ਮੁੜ ਸੱਤਾ ਵਿਚ ਆਈ ਤਾਂ ਦੇਸ਼ ਵਿਚ ਲੋਕਤੰਤਰ ਦਾ ਭੋਗ ਪੈ ਜਾਵੇਗਾ। ਸਤਨਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਮੋਦੀ ਤੇ ਸ਼ਾਹ ਡਾ. ਅੰਬੇਡਕਰ ਵੱਲੋਂ ਬਣਾਇਆ ਸੰਵਿਧਾਨ ਖਤਮ ਕਰ ਦੇਣਗੇ।
ਸਾਂਸਦ ਮਹਿਬੂਬ ਅਲੀ ਕੈਸਰ ਰਾਜਦ ’ਚ
ਪਟਨਾ : ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਮਹਿਬੂਬ ਅਲੀ ਕੈਸਰ ਐਤਵਾਰ ਰਾਸ਼ਟਰੀ ਜਨਤਾ ਦਲ (ਰਾਜਦ) ’ਚ ਸ਼ਾਮਲ ਹੋ ਗਏ। ਮਹਿਬੂਬ ਨੇ ਕੁਝ ਦਿਨ ਪਹਿਲਾਂ ਪਸ਼ੂਪਤੀ ਪਾਰਸ ਦੀ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾ ਦੀ ਮੁਲਾਕਾਤ ਚਿਰਾਗ ਪਾਸਵਾਨ ਨਾਲ ਹੋਈ ਅਤੇ ਉਨ੍ਹਾ ਦੇ ਚਿਰਾਗ ਪਾਸਵਾਨ ਦੀ ਪਾਰਟੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ’ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।

LEAVE A REPLY

Please enter your comment!
Please enter your name here